ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ ਸੈਨੀਟਾਈਜ਼ਰ ਪਾ ਕੇ ਲਾ 'ਤੀ ਅੱਗ
Sunday, Feb 22, 2026 - 11:23 AM (IST)
ਗੁਰੂਗ੍ਰਾਮ/ਦਿੱਲੀ : ਹਰਿਆਣਾ ਦੇ ਗੁਰੂਗ੍ਰਾਮ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਅਤਿ ਦੁਖਦਾਈ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਪੜ੍ਹਾਈ ਕਰਨ ਆਈ ਤ੍ਰਿਪੁਰਾ ਦੀ ਇੱਕ ਮਾਸੂਮ ਵਿਦਿਆਰਥਣ ਨੂੰ ਉਸਦੇ ਹੀ ਇੱਕ ਕਥਿਤ 'ਆਨਲਾਈਨ ਦੋਸਤ' ਨੇ ਤਿੰਨ ਦਿਨਾਂ ਤੱਕ ਬੰਧਕ ਬਣਾ ਕੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਦਰਿੰਦਗੀ ਦੀ ਹੱਦ ਤਾਂ ਉਦੋਂ ਪਾਰ ਹੋ ਗਈ, ਜਦੋਂ ਮੁਲਜ਼ਮ ਨੇ ਬਲਾਤਕਾਰ ਤੋਂ ਬਾਅਦ ਪੀੜਤਾ ਦੇ ਗੁਪਤ ਅੰਗਾਂ ਵਿੱਚ ਸੈਨੀਟਾਈਜ਼ਰ ਪਾ ਕੇ ਅੱਗ ਲਗਾ ਦਿੱਤੀ। ਪੀੜਤਾ ਇਸ ਸਮੇਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਹੈ।
ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ
ਆਨਲਾਈਨ ਦੋਸਤੀ ਬਣੀ ਜੀਅ ਦਾ ਜੰਜਾਲ
ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥਣ ਗੁਰੂਗ੍ਰਾਮ ਵਿੱਚ ਬੀ.ਐੱਸ.ਸੀ. ਬਾਇਓਟੈਕ ਦੀ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਉਸ ਦੀ ਦੋਸਤੀ ਦਿੱਲੀ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਆਨਲਾਈਨ ਹੋਈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਹੋਣੀ ਸ਼ੁਰੂ ਹੋ ਗਈ। ਨੌਜਵਾਨ ਦੀ ਨੀਅਤ ਖ਼ਰਾਬ ਸੀ। ਨੌਜਵਾਨ ਨੇ ਵਿਦਿਆਰਥਣ ਨੂੰ ਆਪਣੇ ਕੋਲ ਬੁਲਾ ਕੇ ਬੰਧਕ ਬਣਾ ਲਿਆ ਅਤੇ ਤਿੰਨ ਦਿਨਾਂ ਤੱਕ ਉਸ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ। ਇਸ ਦੌਰਾਨ ਨੌਜਵਾਨ ਨੇ ਇਸ ਦੀ ਵੀਡੀਓ ਵੀ ਬਣਾਈ। ਨੌਜਵਾਨ ਨੇ ਪੀੜਤਾਂ ਨਾਲ ਵਿਆਹ ਕਰਵਾਉਣ ਦੇ ਬਹਾਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ।
ਇਹ ਵੀ ਪੜ੍ਹੋ : Big Breaking: ਤਰਨਤਾਰਨ 'ਚ ਵਿਆਹ ਸਮਾਗਮ ਦੌਰਾਨ 'ਆਪ' ਸਰਪੰਚ ਦਾ ਕਤਲ ਕਰਨ ਵਾਲਿਆਂ ਦਾ ਐਨਕਾਊਂਟਰ
"ਮਾਂ ਮੈਨੂੰ ਬਚਾ ਲਓ, ਨਹੀਂ ਤਾਂ ਮੈਂ ਮਰ ਜਾਵਾਂਗੀ..."
ਪੀੜਤਾ ਨੇ ਕਿਸੇ ਤਰ੍ਹਾਂ ਹਿੰਮਤ ਕਰਕੇ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਰੋਂਦਿਆਂ ਕਿਹਾ, "ਮਾਂ ਮੈਨੂੰ ਬਚਾ ਲਓ... ਨਹੀਂ ਤਾਂ ਮੈਂ ਮਰ ਜਾਵਾਂਗੀ।" ਧੀ ਦੀ ਚੀਖ ਸੁਣ ਕੇ ਮਾਂ ਨੇ ਤੁਰੰਤ ਤ੍ਰਿਪੁਰਾ ਤੋਂ ਹਰਿਆਣਾ ਪੁਲਸ ਨੂੰ ਗੁਰੂਗ੍ਰਾਮ ਸਥਿਤ ਪੀਜੀ (PG) ਦਾ ਪਤਾ ਦਿੱਤਾ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਵਿਦਿਆਰਥਣ ਦੀ ਹਾਲਤ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਪੀੜਤਾ ਨੂੰ ਪਹਿਲਾਂ ਗੁਰੂਗ੍ਰਾਮ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਵਿਦਿਆਰਥਣ ਆਈ.ਸੀ.ਯੂ. (ICU) ਵਿੱਚ ਹੈ ਅਤੇ ਮੌਤ ਨਾਲ ਲੜ ਰਹੀ ਹੈ।
ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ
ਮਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਮੰਗਿਆ ਇਨਸਾਫ਼
ਪੀੜਤਾ ਦੀ ਮਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਹੱਥ ਜੋੜ ਕੇ ਗੁਹਾਰ ਲਗਾਈ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਰੋਂਦਿਆਂ ਮਾਂ ਨੇ ਕਿਹਾ, "ਮੇਰੀ ਧੀ ਸੁਫ਼ਨੇ ਲੈ ਕੇ ਪੜ੍ਹਨ ਆਈ ਸੀ ਪਰ ਉਸ ਨਾਲ ਜੋ ਹੋਇਆ ਉਸ ਨੇ ਸਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ।" ਹਰਿਆਣਾ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਨੌਜਵਾਨ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 115, 118(1), 118(2), 127(2), 69, ਅਤੇ 351(2) ਦਰਜ ਕਰ ਲਈ ਹੈ। ਵਕੀਲ ਰੀਨਾ ਰਾਏ ਅਨੁਸਾਰ ਮਾਮਲਾ ਬੇਹੱਦ ਗੰਭੀਰ ਹੈ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
