''ਬੱਚਾ ਚੋਰ'' ਸਮਝ ਕੇ ਬੰਦੇ ਨੂੰ ਟੁੱਟ ਕੇ ਪੈ ਗਏ ਲੋਕ ! ਕੁੱਟ-ਕੁੱਟ ਕਰ''ਤਾ ਲਹੂ-ਲੁਹਾਨ, ਹਸਪਤਾਲ ''ਚ ਤੋੜਿਆ ਦਮ

Tuesday, Feb 17, 2026 - 12:24 PM (IST)

''ਬੱਚਾ ਚੋਰ'' ਸਮਝ ਕੇ ਬੰਦੇ ਨੂੰ ਟੁੱਟ ਕੇ ਪੈ ਗਏ ਲੋਕ ! ਕੁੱਟ-ਕੁੱਟ ਕਰ''ਤਾ ਲਹੂ-ਲੁਹਾਨ, ਹਸਪਤਾਲ ''ਚ ਤੋੜਿਆ ਦਮ

ਨੈਸ਼ਨਲ ਡੈਸਕ- ਝਾਰਖੰਡ ਦੇ ਚਤਰਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੇ ਬੱਚਾ ਚੋਰੀ ਦੇ ਸ਼ੱਕ ਵਿੱਚ ਇਕੱਠੇ ਹੋਏ ਲੋਕਾਂ ਨੇ ਇਕ 45 ਸਾਲਾ ਵਿਅਕਤੀ ਦੀ ਭੀੜ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਸ ਨੇ ਰਾਂਚੀ ਦੇ ਰਿਮਜ਼ (RIMS) ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲਸ ਨੇ ਇਸ ਨੂੰ ਸਪੱਸ਼ਟ ਤੌਰ 'ਤੇ 'ਮੌਬ ਲਿੰਚਿੰਗ' ਦਾ ਮਾਮਲਾ ਦੱਸਦਿਆਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਰਾਮਗੜ੍ਹ ਜ਼ਿਲ੍ਹੇ ਦੇ ਬਰਵਾਟੋਲੀ ਨਿਵਾਸੀ ਰਾਮਬਲੀ ਰਾਜਵਾਰ ਵਜੋਂ ਹੋਈ ਹੈ। ਐਤਵਾਰ ਰਾਤ ਰਾਮਬਲੀ ਪਿਪਰਵਾਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਗਿਆ ਸੀ। ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ 'ਬੱਚਾ ਚੋਰ' ਸਮਝ ਲਿਆ ਅਤੇ ਰੌਲਾ ਪਾ ਕੇ ਭੀੜ ਇਕੱਠੀ ਕਰ ਲਈ। ਭੀੜ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਨੂੰ ਭੀੜ ਤੋਂ ਬਚਾਇਆ ਅਤੇ ਪਹਿਲਾਂ ਸਥਾਨਕ ਹਸਪਤਾਲ ਤੇ ਫਿਰ ਰਾਂਚੀ ਰੈਫਰ ਕਰਵਾਇਆ, ਜਿੱਥੇ ਸੋਮਵਾਰ ਨੂੰ ਉਸ ਨੇ ਦਮ ਤੋੜ ਦਿੱਤਾ। ਪਿਪਰਵਾਰ ਥਾਣਾ ਮੁਖੀ ਅਭੇ ਕੁਮਾਰ ਅਨੁਸਾਰ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਪੁਲਸ ਨੇ ਕਈ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਤੁਰੰਤ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦਿਆਂ ਪੁਲਸ ਨੂੰ ਸੂਚਿਤ ਕਰਨ।


author

Harpreet SIngh

Content Editor

Related News