ਡੇਰਾ ਸੱਚਾ ਸੌਦਾ ''ਚ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ''ਚ ਰਾਮ ਰਹੀਮ ''ਤੇ ਦੋਸ਼ ਤੈਅ
Friday, Aug 03, 2018 - 05:34 PM (IST)

ਪੰਚਕੂਲਾ— ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਦੋਸ਼ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ, ਜਿਸ 'ਚ ਕੋਰਟ ਨੇ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਦੇ ਦੋਸ਼ ਤੈਅ ਕੀਤੇ ਹਨ। ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ ਕੋਰਟ ਨੇ ਆਈ.ਪੀ.ਸੀ. ਦੀ ਧਾਰਾ 326, 417, 506 ਅਤੇ 120 ਬੀ ਤਹਿਤ ਤਿੰਨਾਂ ਦੋਸ਼ੀਆਂ ਗੁਰਮੀਤ ਰਾਮ ਰਹੀਮ,ਡਾ. ਮੋਹਿੰਦਰ ਇੰਸਾ ਅਤੇ ਡੀ.ਪੀਆਰ ਨੈਨ 'ਤੇ ਦੋਸ਼ ਤੈਅ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ।
ਅੱਜ ਹੋਈ ਸੁਣਵਾਈ 'ਚ ਦੋਸ਼ੀ ਰਾਮ ਰਹੀਮ ਵੀਡੀਓ ਕਾਨਫਰੰਸ ਜ਼ਰੀਏ ਕੋਰਟ 'ਚ ਪੇਸ਼ ਹੋਇਆ। ਦੋਸ਼ੀ ਡਾ. ਮੋਹਿੰਦਰ ਇੰਸਾ ਅਤੇ ਜ਼ਮਾਨਤ 'ਤੇ ਬਾਹਰ ਦੋਸ਼ੀ ਡਾ. ਪੰਕਜ ਗਰਗ ਨੂੰ ਸੀ.ਬੀ.ਆਈ. ਕੋਰਟ 'ਚ ਪੇਸ਼ ਕੀਤਾ ਗਿਆ।