ਰਾਜਸਥਾਨ ਨੇ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਸਸਤਾ

Saturday, Jun 20, 2020 - 08:31 PM (IST)

ਜੈਪੁਰ : ਰਾਜਸਥਾਨ ਦੇ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵਿਚ ਕੋਰੋਨਾ ਵਾਇਰਸ ਦੀ ਜਾਂਚ ਹੁਣ 2200 ਰੁਪਏ ਵਿਚ ਹੋਵੇਗੀ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।
ਅਡੀਸ਼ਨਲ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸਾਰੇ ਨਿੱਜੀ ਮੈਡੀਕਲ ਸੈਂਟਰਾਂ ਅਤੇ ਲੈਬਜ਼ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਮੁਤਾਬਕ ਸੂਬਾ ਸਰਕਾਰ ਵਲੋਂ ਐੱਨ. ਏ. ਬੀ. ਐੱਲ. ਮਾਨਤਾ ਪ੍ਰਾਪਤ ਅਤੇ ਆਈ. ਸੀ. ਐੱਮ. ਆਰ. ਤੋਂ ਕੋਰੋਨਾ ਵਾਇਰਸ ਸੰਕਰਮਣ ਜਾਂਚ ਲਈ ਮਾਨਤਾ ਪ੍ਰਾਪਤ ਨਿੱਜੀ ਜਾਂਚ ਲੈਬਜ਼ ਵਿਚ ਸੰਕਰਮਣ ਦੀ ਆਰ. ਟੀ.- ਪੀ. ਸੀ. ਆਰ. ਜਾਂਚ ਦੀ ਵੱਧ ਤੋਂ ਵੱਧ ਦਰ 2200 ਰੁਪਏ (ਜੀ. ਐੱਸ. ਟੀ. /ਸਾਰੇ ਟੈਕਸ ਸਣੇ) ਨਿਰਧਾਰਤ ਕੀਤੀ ਗਈ ਹੈ। ਇਸ ਵਿਚ ਮਾਨਤਾ ਪ੍ਰਾਪਤ ਅਤੇ ਆਈ. ਸੀ. ਐੱਮ. ਆਰ. ਤੋਂ ਕੋਰੋਨਾ ਟੈਸਟ ਲਈ ਮਾਨਤਾ ਪ੍ਰਾਪਤ ਨਿੱਜੀ ਲੈਬਜ਼ ਵਲੋਂ ਸਾਰੇ ਜ਼ਰੂਰੀ ਪ੍ਰੋਟੋਕਾਲਜ਼ ਦਾ ਧਿਆਨ ਰੱਖਦੇ ਹੋਏ ਜਾਂਚ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸਿੰਘ ਨੇ ਦੱਸਿਆ ਕਿ ਸੂਬੇ ਵਿਚ 20 ਸੂਬਾਈ ਮੈਡੀਕਲ ਸੰਸਥਾਵਾਂ ਵਿਚ ਕੋਰੋਨਾ ਵਾਇਰਸ ਦੀ ਜਾਂਚ ਮੁਫਤ ਕੀਤੀ ਜਾ ਰਹੀ ਹੈ ਅਤੇ ਐੱਨ. ਬੀ. ਐੱਲ. ਮਾਨਤਾ ਪ੍ਰਾਪਤ ਅਤੇ ਆਈ. ਸੀ. ਐੱਮ. ਆਰ. ਤੋਂ ਮਾਨਤਾ ਪ੍ਰਾਪਤ ਚਾਰ ਨਿੱਜੀ ਲੈਬਜ਼ ਵਿਚ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੈਸਟ ਦੀ ਵੱਧ ਤੋਂ ਵੱਧ ਫੀਸ 4500 ਰੁਪਏ ਪ੍ਰਤੀ ਜਾਂਚ ਨਿਰਧਾਰਤ ਕੀਤੀ ਗਈ ਸੀ ਪਰ ਸੂਬਾ ਸਰਕਾਰ ਨੇ ਆਮ ਲੋਕਾਂ ਲਈ ਕੀਮਤਾਂ ਨੂੰ ਠੀਕ ਰੱਖਣ ਲਈ ਇਹ ਫੀਸ 2200 ਰੁਪਏ ਕਰ ਦਿੱਤੀ। 


Sanjeev

Content Editor

Related News