150 ਫੁੱਟ ਡੂੰਘੇ ਬੋਰਵੈੱਲ ''ਚ ਡਿੱਗੀ ਬੱਚੀ ਨੂੰ ਬਾਹਰ ਕੱਢਣ ਦੀ ਮੁਹਿੰਮ 9ਵੇਂ ਦਿਨ ਵੀ ਜਾਰੀ

Tuesday, Dec 31, 2024 - 04:07 PM (IST)

150 ਫੁੱਟ ਡੂੰਘੇ ਬੋਰਵੈੱਲ ''ਚ ਡਿੱਗੀ ਬੱਚੀ ਨੂੰ ਬਾਹਰ ਕੱਢਣ ਦੀ ਮੁਹਿੰਮ 9ਵੇਂ ਦਿਨ ਵੀ ਜਾਰੀ

ਜੈਪੁਰ- ਰਾਜਸਥਾਨ ਦੇ ਕੋਟਪੁਤਲੀ ਜ਼ਿਲ੍ਹੇ 'ਚ ਸੋਮਵਾਰ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ ਤਿੰਨ ਸਾਲਾ ਚੇਤਨਾ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਮੰਗਲਵਾਰ ਨੂੰ 9ਵੇਂ ਦਿਨ ਵੀ ਜਾਰੀ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਸਮਾਨਾਂਤਰ ਸੁਰੰਗ ਖੋਦਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੋਟਪੁਤਲੀ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ ਦੇ ਕਿਤਰਪੁਰਾ ਇਲਾਕੇ 'ਚ ਭੂਪੇਂਦਰ ਚੌਧਰੀ ਦੇ ਖੇਤ 'ਚ ਉਸ ਦੀ ਤਿੰਨ ਸਾਲਾ ਬੱਚੀ ਚੇਤਨਾ ਸੋਮਵਾਰ ਯਾਨੀ 23 ਦਸੰਬਰ ਬੋਰਵੈੱਲ 'ਚ ਡਿੱਗ ਗਈ ਸੀ। ਉਸ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਥਾਨਕ ਪੁਲਸ, ਪ੍ਰਸ਼ਾਸਨ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਬੋਰਵੈੱਲ ਤੋਂ ਬੱਚੀ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। NDRF ਅਤੇ SDRF ਦੀ ਬਚਾਅ ਟੀਮ ਨੇ ਸੋਮਵਾਰ ਨੂੰ ਉਮੀਦ ਜਤਾਈ ਸੀ ਕਿ ਉਹ ਆਪ੍ਰੇਸ਼ਨ ਪੂਰਾ ਕਰ ਕੇ ਬੱਚੀ ਤੱਕ ਪਹੁੰਚ ਜਾਣਗੇ ਪਰ ਪੱਥਰੀਲੀ ਸਤ੍ਹਾ ਨੇ ਡਰਿਲਿੰਗ ਟੀਮ ਲਈ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਐੱਨਡੀਆਰਐੱਫ ਟੀਮ ਦੇ ਇੰਚਾਰਜ ਯੋਗੇਸ਼ ਮੀਣਾ ਨੇ ਮੰਗਲਵਾਰ ਨੂੰ ਦੱਸਿਆ,''8 ਫੁੱਟ ਮਿੱਟੀ ਖੋਦਣਾ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਪੱਥਰ ਹੈ ਤਾਂ ਅਸੀਂ ਵਿਸਫ਼ੋਟ ਨਹੀਂ ਕਰ ਸਕਦੇ। ਕਠੋਰ ਚੱਟਾਨ ਕਾਰਨ ਸਾਨੂੰ ਡਰੀਲਿੰਗ 'ਚ ਮੁਸ਼ਕਲ ਆ ਰਹੀ ਹੈ। ਜਦੋਂ ਤੋਂ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਇਕ ਮਿੰਟ ਲਈ ਵੀ ਕੰਮ ਬੰਦ ਨਹੀਂ ਹੋਇਆ ਹੈ।'' ਕੋਟਪੁਤਲੀ-ਬਹਿਰੋਡ ਜ਼ਿਲ੍ਹਾ ਕਲੈਕਟਰ ਕਲਪਣਾ ਅਗਰਵਾਲ ਨੇ ਸੋਮਵਾਰ ਨੂੰ ਬੱਚੀ ਦੇ ਪਰਿਵਾਰ ਨਾਲ ਮੁੜ ਮੁਲਾਕਾਤ ਕਰ ਕੇ ਬਚਾਅ ਮੁਹਿੰਮ 'ਚ ਆ ਰਹੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਨੂੰ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਬਾਹਰ ਕੱਢਣ ਲਈ ਹਰ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਪਰ ਇਹ ਆਪਰੇਸ਼ਨ ਕਾਫ਼ੀ ਜਟਿਲ ਹੈ, ਇਸ ਲਈ ਇਸ 'ਚ ਸਮਾਂ ਲੱਗ ਰਿਹਾ ਹੈ। ਇਹ ਸ਼ਾਇਦ ਰਾਜ ਦੀ ਸਭ ਤੋਂ ਲੰਬੀ ਬਚਾਅ ਮੁਹਿੰਮ ਹੈ, ਜੋ 190 ਘੰਟੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News