5,000 ਰੁਪਏ ਡਿੱਗੀ ਚਾਂਦੀ, ਸੋਨੇ ਦੀਆਂ ਕੀਮਤਾਂ ''ਚ ਵੀ ਆਈ ਭਾਰੀ ਗਿਰਾਵਟ, ਮਾਹਰਾਂ ਨੇ ਦਿੱਤੀ ਸਲਾਹ

Wednesday, Mar 11, 2026 - 12:53 PM (IST)

5,000 ਰੁਪਏ ਡਿੱਗੀ ਚਾਂਦੀ, ਸੋਨੇ ਦੀਆਂ ਕੀਮਤਾਂ ''ਚ ਵੀ ਆਈ ਭਾਰੀ ਗਿਰਾਵਟ, ਮਾਹਰਾਂ ਨੇ ਦਿੱਤੀ ਸਲਾਹ

ਬਿਜ਼ਨੈੱਸ ਡੈਸਕ : ਭਾਰਤੀ ਬਾਜ਼ਾਰਾਂ ਵਿੱਚ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨਾ ਕਰੀਬ 1000 ਰੁਪਏ ਅਤੇ ਚਾਂਦੀ 5000 ਰੁਪਏ ਤੋਂ ਜ਼ਿਆਦਾ ਡਿੱਗ ਗਈ।

ਇਹ ਵੀ ਪੜ੍ਹੋ :  31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ

ਕੀਮਤਾਂ ਦੇ ਤਾਜ਼ਾ ਵੇਰਵਿਆਂ ਮੁਤਾਬਕ  ਬੁੱਧਵਾਰ 12.00 ਵਜੇ ਦੇ ਅੰਕੜਿਆਂ ਅਨੁਸਾਰ:

  • ਸੋਨਾ: ਅਪ੍ਰੈਲ ਡਿਲੀਵਰੀ ਵਾਲਾ ਸੋਨਾ 570 ਰੁਪਏ ਦੀ ਗਿਰਾਵਟ ਨਾਲ 1,62,733 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਇਹ 1003 ਰੁਪਏ ਤੱਕ ਹੇਠਾਂ ਚਲਾ ਗਿਆ ਸੀ।
  • ਚਾਂਦੀ: ਚਾਂਦੀ ਦੀ ਕੀਮਤ 3710 ਰੁਪਏ ਦੀ ਗਿਰਾਵਟ ਨਾਲ 2,74,140 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਕਾਰੋਬਾਰ ਦੇ ਸ਼ੁਰੂ ਵਿੱਚ ਚਾਂਦੀ ਵਿੱਚ 5243 ਰੁਪਏ ਤੱਕ ਦੀ ਵੱਡੀ ਗਿਰਾਵਟ ਦੇਖੀ ਗਈ ਸੀ।

ਇਹ ਵੀ ਪੜ੍ਹੋ :   ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ

ਗਿਰਾਵਟ ਦੇ ਮੁੱਖ ਕਾਰਨ

ਮਾਹਰਾਂ ਅਨੁਸਾਰ ਕੀਮਤਾਂ ਵਿੱਚ ਆਏ ਇਸ ਉਤਾਰ-ਚੜ੍ਹਾਅ ਦੇ ਕਈ ਵੱਡੇ ਕਾਰਨ ਹਨ:

  1. ਈਰਾਨ-ਇਜ਼ਰਾਈਲ ਜੰਗ: ਖਾੜੀ ਦੇਸ਼ਾਂ ਵਿੱਚ ਜੰਗ ਦੀ ਸਥਿਤੀ ਕਾਰਨ ਕੀਮਤਾਂ ਵਿੱਚ ਲਗਾਤਾਰ ਅਸਥਿਰਤਾ ਬਣੀ ਹੋਈ ਹੈ।
  2. ਅਮਰੀਕੀ ਮਹਿੰਗਾਈ ਦੇ ਅੰਕੜੇ: ਅਮਰੀਕਾ ਵੱਲੋਂ ਅੱਜ ਜਾਰੀ ਕੀਤੇ ਜਾਣ ਵਾਲੇ ਖਪਤਕਾਰ ਮੁੱਲ ਸੂਚਕ ਅੰਕ (CPI) ਅਤੇ ਸ਼ੁੱਕਰਵਾਰ ਨੂੰ ਆਉਣ ਵਾਲੇ ਨਿੱਜੀ ਖਪਤ ਖਰਚ (PCE) ਦੇ ਅੰਕੜਿਆਂ ਕਾਰਨ ਬਾਜ਼ਾਰ ਵਿੱਚ ਨਰਮੀ ਦੇਖੀ ਜਾ ਰਹੀ ਹੈ।
  3. ਕੱਚੇ ਤੇਲ ਦੀਆਂ ਕੀਮਤਾਂ: ਕੱਚਾ ਤੇਲ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਫਿਸਲਣ ਕਾਰਨ ਵੀ ਬਾਜ਼ਾਰ 'ਤੇ ਅਸਰ ਪਿਆ ਹੈ।

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਕੌਮਾਂਤਰੀ ਬਾਜ਼ਾਰ ਦਾ ਹਾਲ

ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 0.3 ਫੀਸਦੀ ਉਛਲ ਕੇ 5,208.08 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਜਦਕਿ ਚਾਂਦੀ 0.1 ਫੀਸਦੀ ਡਿੱਗ ਕੇ 88.35 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ :  LPG ਸਿਲੰਡਰਾਂ ਦੀ ਕਿੱਲਤ ਦੀਆਂ ਅਫਵਾਹਾਂ 'ਤੇ ਸਰਕਾਰ ਦਾ ਵੱਡਾ ਸਪੱਸ਼ਟੀਕਰਨ ਆਇਆ ਸਾਹਮਣੇ

ਨਿਵੇਸ਼ਕਾਂ ਲਈ ਸਲਾਹ

ਬਾਜ਼ਾਰ ਮਾਹਰ ਅਨੁਸਾਰ, ਨਿਵੇਸ਼ਕਾਂ ਲਈ ਸੋਨਾ 1,62,000-1,61,000 ਰੁਪਏ ਅਤੇ ਚਾਂਦੀ 2,72,000-2,66,600 ਰੁਪਏ ਦੇ ਆਸ-ਪਾਸ ਖਰੀਦਣ ਦਾ ਵਧੀਆ ਮੌਕਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਸੋਨਾ 1,66,000 ਰੁਪਏ ਅਤੇ ਚਾਂਦੀ 2,85,500 ਰੁਪਏ ਤੱਕ ਜਾਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਇਹ ਵੀ ਪੜ੍ਹੋ :   Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ 24-22K ਸੋਨੇ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News