‘ਸੰਕਲਪ’ ’ਚ ਗੁਰੂ ਤੇ ਚੇਲੇ ਵਿਚਕਾਰ ਡੂੰਘੇ ਵਿਸ਼ਵਾਸ ਤੇ ਸਮਰਪਣ ਨੂੰ ਦਿਖਾਇਆ : ਪ੍ਰਕਾਸ਼ ਝਾਅ
Sunday, Mar 15, 2026 - 09:47 AM (IST)
ਮੁੁੰਬਈ- ਪ੍ਰਕਾਸ਼ ਝਾਅ ਦੇ ਨਿਰਦੇਸ਼ਨ ’ਚ ਬਣੀ ਵੈੱਬ ਸੀਰੀਜ਼ ‘ਸੰਕਲਪ’ ਨਾਲ ਨਾਨਾ ਪਾਟੇਕਰ ਨੇ ਓ. ਟੀ. ਟੀ. ’ਤੇ ਦਮਦਾਰ ਡੈਬਿਊ ਕੀਤਾ ਹੈ। ਵੈੱਬ ਸੀਰੀਜ਼ ‘ਸੰਕਲਪ’ 11 ਮਾਰਚ ਨੂੰ ਐਮਾਜ਼ੋਨ ਐੱਮ. ਐਕਸ. ਪਲੇਅਰ ’ਤੇ ਰਿਲੀਜ਼ ਹੋ ਚੁੱਕੀ ਹੈ। ਇਹ ਸੀਰੀਜ਼ ਪ੍ਰਾਚੀਨ ਭਾਰਤ ਦੇ ਦਾਰਸ਼ਨਿਕ ਤੇ ਰਣਨੀਤੀਕਾਰ ਚਾਣੱਕਿਆ ਦੀਆਂ ਨੀਤੀਆਂ ਤੋਂ ਪ੍ਰੇਰਿਤ ਹੈ ਅਤੇ ਇਕ ਅਧਿਆਪਕ, ਮੈਂਟਰ ਤੇ ਉਨ੍ਹਾਂ ਦੇ ਅਭਿਲਾਸ਼ੀ ਚੇਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਕਹਾਣੀ ਸੱਤਾ, ਤਾਕਤ, ਵਫ਼ਾਦਾਰੀ ਤੇ ਚਲਾਕ ਨੀਤੀਆਂ ਦੇ ਟਕਰਾਅ ਨੂੰ ਨਵੇਂ ਜ਼ਮਾਨੇ ’ਚ ਦਿਖਾਉਂਦੀ ਹੈ। ਸੀਰੀਜ਼ ਬਾਰੇ ਕੁਬਰਾ ਸੈਤ, ਕ੍ਰਾਂਤੀ, ਸੰਜੇ ਕਪੂਰ ਤੇ ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ.....
ਇਹ ਕਹਾਣੀ ਵੱਖਰੀ ਸੋਚ ਤੇ ਇਕ ਨਵੇਂ ਬਵੰਡਰ ਬਾਰੇ ਹੈ : ਪ੍ਰਕਾਸ਼ ਝਾਅ
ਪ੍ਰ. ‘ਸੰਕਲਪ’ ’ਚ ਤੁਹਾਡਾ ਸੰਕਲਪ ਕੀ ਹੈ?
ਮੇਰਾ ਸੰਕਲਪ ਪੂਰਾ ਹੋ ਚੁੱਕਿਆ ਹੈ। ਇਹ ਕਹਾਣੀ ਇਕ ਗੁਰੂ ਤੇ ਉਨ੍ਹਾਂ ਦੇ ਚੇਲਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਹਾਣੀ ਸਮਰਪਣ ਅਤੇ ਉਸ ਸਮਰਪਣ ਦੇ ਰਸਤੇ ’ਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਹੈ।
ਪ੍ਰ. ਤੁਹਾਡੀਆਂ ਜੋ ਕਹਾਣੀਆਂ ਹੁੰਦੀਆਂ ਹਨ, ਉਹ ਅਕਸਰ ਸੋਸ਼ਲ ਰਿਐਲਿਟੀ ’ਤੇ ਆਧਾਰਤ ਹੁੰਦੀਆਂ ਹਨ। ਕੀ ਇਹ ਵੀ ਉਸੇ ’ਤੇ ਆਧਾਰਤ ਹੈ?
ਹਾਂ, ਪਿਛੋਕੜ ਉਹੀ ਹੈ ਪਰ ਇਸ ਵਿਚ ਜੋ ਫੈਂਸੀ ਐਲੀਮੈਂਟਸ ਜੋੜੇ ਗਏ ਹਨ, ਉਹ ਚੇਲਿਆਂ ਤੇ ਗੁਰੂ ਦੇ ਵਿਚਕਾਰ ਦੇ ਸਮਰਪਣ ਦੀ ਜ਼ਰੂਰਤ ਨੂੰ ਦਿਖਾਉਂਦੇ ਹਨ। ਇਹ ਕਹਾਣੀ ਵੱਖਰੀ ਸੋਚ ਤੇ ਇਕ ਨਵੇਂ ਬਵੰਡਰ ਬਾਰੇ ਹੈ, ਜੋ ਪਿਛਲੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਵੱਖ ਹੈ।
ਪ੍ਰ. ਨਾਨਾ ਪਾਟੇਕਰ ਨੂੰ ਇਸ ਪ੍ਰਾਜੈਕਟ ’ਚ ਲੈਣ ਦਾ ਵਿਚਾਰ ਕਦੋਂ ਆਇਆ?
ਕਹਾਣੀ ਮੈਨੂੰ ਪੇਸ਼ ਕੀਤੀ ਗਈ ਸੀ, ਉਦੋਂ ਅਜਿਹਾ ਲੱਗਾ ਕਿ ਇਕ ਅਜਿਹੇ ਪਾਤਰ ਦੀ ਜ਼ਰੂਰਤ ਹੈ ਜੋ ਕਹਾਣੀ ਦੇ ਕੇਂਦਰ ’ਚ ਹੋਵੇ। ਮੇਰੀ ਬੇਟੀ ਦਿਸ਼ਾ ਝਾਅ, ਜੋ ਪ੍ਰੋਡਿਊਸਰ ਹੈ, ਨੇ ਮੈਨੂੰ ਕਹਾਣੀ ਪੜ੍ਹਨ ਲਈ ਦਿੱਤੀ ਅਤੇ ਉੱਥੋਂ ਹੀ ਇਹ ਫੈਸਲਾ ਹੋਇਆ।
ਓ. ਟੀ. ਟੀ. ਹਰੇਕ ਲਈ ਇਕ ਟਰਨਿੰਗ ਪੁਆਇੰਟ : ਸੰਜੇ ਕਪੂਰ
ਪ੍ਰ. ਓ. ਟੀ. ਟੀ. ਪਲੇਟਫਾਰਮ ਨੇ ਤੁਹਾਡੇ ਕਰੀਅਰ ’ਚ ਕੀ ਬਦਲਾਅ ਲਿਆਂਦੇ ਹਨ?
ਓ. ਟੀ. ਟੀ. ਸਿਰਫ਼ ਮੇਰੇ ਲਈ ਨਹੀਂ, ਸਗੋਂ ਹਰ ਲੇਖਕ, ਅਦਾਕਾਰ ਤੇ ਨਿਰਦੇਸ਼ਕ ਲਈ ਇਕ ਟਰਨਿੰਗ ਪੁਆਇੰਟ ਹੈ। ਇੱਥੇ ਕ੍ਰਿਏਟੀਵਿਟੀ ਨੂੰ ਸਹੀ ਪਲੇਟਫਾਰਮ ਮਿਲਦਾ ਹੈ। ਦਰਸ਼ਕ ਜੇਕਰ ਕੰਟੈਂਟ ਪਸੰਦ ਨਹੀਂ ਕਰਦੇ ਤਾਂ ਚੈਨਲ ਬਦਲ ਸਕਦੇ ਹਨ। ਇਸ ਲਈ ਚੰਗੇ ਕੰਮ ਨੂੰ ਸਨਮਾਨ ਮਿਲਦਾ ਹੈ।
ਪ੍ਰ. ਤੁਸੀਂ ‘ਮੇਡ ਇਨ ਹੈਵਨ’ ਤੇ ‘ਦਿ ਫ੍ਰੇਮ ਗੇਮ’ ਵਰਗੇ ਸ਼ੋਅਜ਼ ਤੋਂ ਬਾਅਦ ‘ਸੰਕਲਪ’ ਕਰਨ ਦਾ ਫ਼ੈਸਲਾ ਕਿਉਂ ਕੀਤਾ?
ਕਈ ਸਾਲਾਂ ਤੋਂ ਮੈਂ ਚੰਗੇ ਡਾਇਰੈਕਟਰਾਂ ਨਾਲ ਕੰਮ ਕਰਨ ਦੀ ਉਡੀਕ ਕਰ ਰਿਹਾ ਸੀ। ਪ੍ਰਕਾਸ਼ ਝਾਅ ਸਰ ਦੇ ਨਾਮ ਕਰਨਾ ਮੇਰੇ ਲਈ ਹਮੇਸ਼ਾ ਤੋਂ ਬਕੇਟ ਲਿਸਟ ’ਚ ਸੀ। ਉਨ੍ਹਾਂ ਦੀ ਕਹਾਣੀ ਤੇ ਨਿਰਦੇਸ਼ਨ ਦੋਵਾਂ ਨੇ ਮੈਨੂੰ ਆਕਰਸ਼ਿਤ ਕੀਤਾ ਤਾਂ ਮੈਂ ‘ਸੰਕਲਪ’ ਕਰਨ ਦਾ ਫ਼ੈਸਲਾ ਲਿਆ।
ਸ਼ਾਇਦ ਉਨ੍ਹਾਂ ਨੂੰ ਮੇਰਾ ਕੰਮ ਜਾਂ ਇਨਸਾਨੀਅਤ ਪਸੰਦ ਆਈ ਹੋਵੇਗੀ : ਕ੍ਰਾਂਤੀ
ਪ੍ਰ. ‘ਸੰਕਲਪ’ ’ਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ?
ਮੈਂ ਆਪਣੇ ਕਿਰਦਾਰ ਦੀ ਪੂਰੀ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ ਪਰ ਇਹ ਬਹੁਤ ਵੱਖਰਾ ਹੈ। ਇਸ ਵਿਚ ਗੁਰੂ ਤੇ ਚੇਲੇ ਦਾ ਰਿਸ਼ਤਾ, ਸ਼ਕਤੀ ਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਦੇ ਵਿਚਕਾਰ ਸੰਤੁਲਨ ਨਜ਼ਰ ਆਉਂਦਾ ਹੈ।
ਪ੍ਰ. ‘ਰਕਤਾਂਚਲ’, ‘ਬਿੰਦੀਆ ਕੇ ਬਾਹੂਬਲੀ’ ਤੁਹਾਡੇ ਐੱਮ. ਐਕਸ. ਪਲੇਅਰ ’ਤੇ ਲਗਾਤਾਰ ਕੰਮ ਕਰ ਰਹੇ ਹਨ, ਕੋਈ ਖਾਸ ਕਾਰਨ?
ਮੈਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਮੇਰਾ ਕੰਮ ਜਾਂ ਇਨਸਾਨੀਅਤ ਪਸੰਦ ਆਈ ਹੋਵੇਗੀ। ਇਸ ਲਈ ਸ਼ਾਇਦ ਮੈਨੂੰ ਇੱਥੇ ਇੰਨੀਆਂ ਸਾਰੀਆਂ ਚੀਜ਼ਾਂ ਕਰਨ ਨੂੰ ਮਿਲ ਰਹੀਆਂ ਹਨ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਸਹੀ ਕਾਰਨ ਤਾਂ ਸ਼ਾਇਦ ਸਿਰਫ਼ ਉਹੀ ਦੱਸ ਸਕਦੇ ਹਨ।
ਸ਼ੂਟ ’ਚ ਅਸੀਂ ਕਾਫੀ ਯਾਦਗਾਰੀ ਪਲ ਬਿਤਾਏ : ਕੁਬਰਾ ਸੈਤ
ਮੈਨੂੰ ਲੱਗਦਾ ਹੈ ਕਿ ਇਹ ਰਿਲੈਕਸੇਸ਼ਨ ਪਾਵਰ ’ਚ ਹੋਣ ਦੀ ਡਾਇਕੋਟਮੀ ਹੈ। ਜਦੋਂ ਤੁਸੀਂ ਪਾਵਰ ’ਚ ਹੁੰਦੇ ਹੋ ਤਾਂ ਬਹੁਤ ਸਾਰੇ ਫ਼ੈਸਲੇ ਲੈਣੇ ਪੈਂਦੇ ਹਨ ਪਰ ਤੁਸੀਂ ਸਹੀ ਤਰੀਕੇ ਨਾਲ ਫੈਸਲਾ ਉਸ ਵੇਲੇ ਲੈ ਸਕੋਗੇ ਜਦੋਂ ਤੁਹਾਡੇ ਅੰਦਰ ਗ੍ਰਾਊਂਡਿੰਗ ਤੇ ਸਾਫਟਨੈੱਸ ਦਾ ਸੈਂਸ ਹੋਵੇ। ਮੇਰੇ ਲਈ ਇਹ ਹਮੇਸ਼ਾ ਐਕਸਾਈਟਿੰਗ ਤਜਰਬਾ ਹੈ। ਮੈਂ ਆਪਣੇ ਕ੍ਰਾਫਟ ਤੇ ਸਟੋਰੀ ਰਾਹੀਂ ਇਸ ਕਰੈਕਟਰ ਦੇ ਸਾਰੇ ਫੈਕਟਜ਼ ਐਕਸਪਲੋਰ ਕੀਤੇ। ਇਸ ਵਿਚ ਕੋਮਲਤਾ, ਸ਼ਕਤੀ, ਆਲੋਚਨਾ ਤੇ ਐਕਸਾਈਟਮੈਂਟ ਸਭ ਕੁਝ ਸ਼ਾਮਲ ਹੈ। ਬਸ, ਇਸ ਦੇ ਲਈ ਜ਼ਿਆਦਾ ਨਾਮ ਪੁੱਛੋ, ਇਸ ਨੂੰ ਲਓ ਅਤੇ ਅੱਗੇ ਵਧੋ।
ਪ੍ਰ. ਸੀਰੀਜ਼ ਦੌਰਾਨ ਕੋਈ ਖਾਸ ਪਲ ਜੋ ਯਾਦਗਾਰ ਰਿਹਾ?
ਕਈ ਅਜਿਹੇ ਦ੍ਰਿਸ਼ ਹਨ ਜੋ ਸਾਡੀਆਂ ਯਾਦਾਂ ’ਚ ਹਮੇਸ਼ਾ ਰਹਿਣਗੇ। ਕ੍ਰਾਂਤੀ ਤੇ ਮੇਰੇ ਕਈ ਸੀਨ ਦਰਸ਼ਕਾਂ ਨੂੰ ਵੀ ਪਸੰਦ ਆਉਣਗੇ। ਕੋਈ ਇਕ ਨਹੀਂ ਹੈ। ਪੂਰੇ ਸ਼ੂਟ ਦੌਰਾਨ ਅਸੀਂ ਕਾਫੀ ਯਾਦਗਾਰੀ ਪਲ ਬਿਤਾਏ। ਸਭ ਇਕ-ਦੂਜੇ ਨੂੰ ਪਰਿਵਾਰ ਵਾਂਗ ਟ੍ਰੀਟ ਕਰਦੇ ਸਨ।
ਪ੍ਰ. ਮਹਿਲਾ ਦਰਸ਼ਕਾਂ ਅਤੇ ਐਕਟਰਾਂ ਲਈ ਇਸ ਸੀਰੀਜ਼ ਦਾ ਕੀ ਮਹੱਤਵ ਹੈ?
ਹੁਣ ਮਹਿਲਾ ਪਾਤਰਾਂ ਨੂੰ ਅਜਿਹੇ ਮੌਕੇ ਮਿਲ ਰਹੇ ਹਨ, ਜੋ ਪਹਿਲਾਂ ਨਹੀਂ ਮਿਲਦੇ ਸਨ। ਇਹ ਦਰਸਾਉਂਦਾ ਹੈ ਕਿ ਔਰਤਾਂ ਦਾ ਕਿਰਦਾਰ ਕਹਾਣੀ ’ਚ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਮਰਦਾਂ ਦਾ।
