'ਜੰਗ' 'ਚ ਫ਼ਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਏਅਰਲਾਈਨਜ਼ ਚਲਾਉਣਗੀਆਂ ਰੈਸਕਿਊ ਫਲਾਈਟਾਂ

Wednesday, Mar 04, 2026 - 11:23 AM (IST)

'ਜੰਗ' 'ਚ ਫ਼ਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਏਅਰਲਾਈਨਜ਼ ਚਲਾਉਣਗੀਆਂ ਰੈਸਕਿਊ ਫਲਾਈਟਾਂ

ਨਵੀਂ ਦਿੱਲੀ- ਭਾਰਤੀ ਏਅਰਲਾਈਨ ਕੰਪਨੀਆਂ ਨੇ ਮੱਧ ਪੂਰਬ ਵਿੱਚ ਫਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਬੁੱਧਵਾਰ ਨੂੰ 58 ਵਿਸ਼ੇਸ਼ ਫਲਾਈਟਾਂ ਚਲਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਏਅਰਸਪੇਸ ਅਜੇ ਵੀ ਅੰਸ਼ਕ ਤੌਰ 'ਤੇ ਬੰਦ ਹੈ, ਪਰ ਏਅਰਲਾਈਨਾਂ 'ਵਿਕਲਪਿਕ ਰੂਟਾਂ' ਰਾਹੀਂ ਸੇਵਾਵਾਂ ਬਹਾਲ ਕਰ ਰਹੀਆਂ ਹਨ।

ਇਸ ਰੈਸਕਿਊ ਆਪਰੇਸ਼ਨ 'ਚ ਇੰਡੀਗੋ ਸਭ ਤੋਂ ਵੱਧ 30 ਉਡਾਣਾਂ ਚਲਾ ਰਹੀ ਹੈ, ਜਦਕਿ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਕੁੱਲ 23 ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਸਪਾਈਸਜੈੱਟ ਯੂ.ਏ.ਈ. ਦੇ ਫੁਜੈਰਾਹ ਤੋਂ 8 ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ, ਜਿਨ੍ਹਾਂ 'ਚੋਂ 4 ਦਿੱਲੀ, 3 ਮੁੰਬਈ ਅਤੇ 1 ਕੋਚੀ ਲਈ ਉਡਾਣ ਭਰੇਗੀ। ਇਹ ਜਹਾਜ਼ ਦੁਬਈ, ਮਸਕਟ, ਜੇਦਾਹ ਅਤੇ ਫੁਜੈਰਾਹ ਤੋਂ ਉਡਾਣ ਭਰ ਕੇ ਦਿੱਲੀ, ਮੁੰਬਈ, ਬੈਂਗਲੁਰੂ, ਕੋਚੀ, ਅਹਿਮਦਾਬਾਦ ਅਤੇ ਤਿਰੂਵਨੰਤਪੁਰਮ ਪਹੁੰਚਣਗੇ। ਦੁਬਈ ਹਵਾਈ ਅੱਡੇ ਅਤੇ ਅਲ ਮਕਤੂਮ ਹਵਾਈ ਅੱਡੇ 'ਤੇ ਜਾਣ ਵਾਲੇ ਮੁਸਾਫ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਦੋਂ ਹੀ ਹਵਾਈ ਅੱਡੇ ਪਹੁੰਚਣ ਜਦੋਂ ਉਨ੍ਹਾਂ ਨੂੰ ਏਅਰਲਾਈਨ ਵੱਲੋਂ ਪੁਸ਼ਟੀ ਕੀਤੀ ਗਈ ਹੋਵੇ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਅਬੂ ਧਾਬੀ ਤੋਂ ਇਤਿਹਾਦ ਦੀਆਂ ਉਡਾਣਾਂ 5 ਮਾਰਚ ਨੂੰ ਦੁਪਹਿਰ 2 ਵਜੇ ਤੱਕ ਮੁਅੱਤਲ ਹਨ, ਹਾਲਾਂਕਿ ਕੁਝ ਵਿਸ਼ੇਸ਼ ਰੈਸਕਿਊ ਜਹਾਜ਼ ਚਲਾਏ ਜਾ ਸਕਦੇ ਹਨ। ਐਮੀਰੇਟਸ ਵੀ ਬਹੁਤ ਹੀ ਸੀਮਤ ਉਡਾਣਾਂ ਚਲਾ ਰਹੀ ਹੈ। ਸਰਕਾਰ ਨੇ ਏਅਰਲਾਈਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਸੰਕਟ ਦੌਰਾਨ ਟਿਕਟਾਂ ਦੀਆਂ ਕੀਮਤਾਂ ਵਿੱਚ ਨਾਜਾਇਜ਼ ਵਾਧਾ ਨਾ ਕਰਨ। ਮੰਤਰਾਲਾ ਕਿਰਾਇਆਂ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਲੰਬੀ ਦੂਰੀ ਦੀਆਂ ਉਡਾਣਾਂ ਨੂੰ ਹੁਣ ਉਨ੍ਹਾਂ ਰੂਟਾਂ ਤੋਂ ਭੇਜਿਆ ਜਾ ਰਿਹਾ ਹੈ ਜੋ ਜੰਗੀ ਖੇਤਰ ਤੋਂ ਦੂਰ ਹਨ।

ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News