ਕਲਯੁੱਗੀ ਪੁੱਤ ਦਾ ਬੇਰਹਿਮ ਕਾਰਾ, ਪਿਓ ਦਾ ਕਤਲ ਕਰ ਘਰ ਦੇ ਵਿਹੜੇ 'ਚ ਦਫ਼ਨਾਈ ਲਾਸ਼

03/23/2024 5:38:19 PM

ਜੈਪੁਰ- ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਘਰ ਵਿਚ ਦਫ਼ਨਾ ਦਿੱਤਾ। ਪੁਲਸ ਨੇ ਦੋਸ਼ੀ ਤੋਂ ਪੁੱਛਗਿੱਛ ਦੇ ਆਧਾਰ 'ਤੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਦੋਸ਼ੀ ਚੁੰਨੀ ਲਾਲ ਨੇ ਕਬੂਲ ਕੀਤਾ ਕਿ ਦੋ ਦਿਨ ਪਹਿਲਾਂ ਉਸ ਦੇ ਪਿਤਾ ਨਾਲ ਬਹਿਸ ਹੋਈ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਆਪਣਾ ਜ਼ੁਰਮ ਲੁਕਾਉਣ ਲਈ ਦੋਸ਼ੀ ਨੇ ਲਾਸ਼ ਨੂੰ ਵਿਹੜੇ ਵਿਚ ਹੀ ਦਫ਼ਨਾ ਦਿੱਤਾ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਲੋਕ ਸਭਾ ਸੀਟਾਂ ਦੀ ਗਿਣਤੀ ਕਿਵੇਂ ਤੈਅ ਹੁੰਦੀ ਹੈ?

ਪੁਲਸ ਨੇ ਦੱਸਿਆ ਕਿ 60 ਸਾਲਾ ਰਾਜੇਂਗ ਬਰੰਡਾ ਦੇ 4 ਪੁੱਤਰ- ਪ੍ਰਕਾਸ਼, ਚੁੰਨੀ ਲਾਲ, ਦਿਨੇਸ਼ ਅਤੇ ਪੁੱਪੂ ਹਨ। ਪ੍ਰਕਾਸ਼ ਅਤੇ ਉਸ ਦੀ ਮਾਂ ਕੰਮ ਦੇ ਸਿਲਸਿਲੇ ਵਿਚ ਅਹਿਮਦਾਬਾਦ ਵਿਚ ਰਹਿੰਦੇ ਹਨ। ਜਦਕਿ ਹੋਰ ਤਿੰਨ ਡੂੰਗਰਪੁਰ ਦੇ ਬਲਵਾੜਾ ਪਿੰਡ ਵਿਚ ਰਹਿੰਦੇ ਹਨ। ਪੁਲਸ ਨੇ ਕਿਹਾ ਕਿ ਰਾਜੇਂਗ ਚੁੰਨੀ ਲਾਲ ਨਾਲ ਇਕ ਵੱਖਰੇ ਘਰ ਵਿਚ ਰਹਿੰਦੇ ਸਨ। ਦਿਨੇਸ਼ ਅਤੇ ਪੱਪੂ ਨੇ ਪ੍ਰਕਾਸ਼ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਪਿਤਾ ਨੂੰ ਪਿਛਲੇ ਦੋ ਦਿਨਾਂ ਤੋਂ ਨਹੀਂ ਵੇਖਿਆ ਹੈ, ਤਾਂ ਪ੍ਰਕਾਸ਼ ਤੇ ਉਸ ਦੀ ਮਾਂ ਤੁਰੰਤ ਅਹਿਮਦਾਬਾਦ ਤੋਂ ਆਪਣੇ ਪਿੰਡ ਆ ਗਏ, ਜੱਦੀ ਸਥਾਨ ਪਹੁੰਚ ਕੇ ਉਨ੍ਹਾਂ ਸਾਰਿਆਂ ਨੇ ਚੁੰਨੀ ਲਾਲ ਤੋਂ ਆਪਣਾ ਪਿਤਾ ਬਾਰੇ ਪੁੱਛਿਆ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਪਤੀ ਦੇ ਜੇਲ੍ਹ ਤੋਂ ਭੇਜੇ ਸੰਦੇਸ਼ ਨੂੰ ਕੀਤਾ ਸਾਂਝਾ

ਪੁਲਸ ਮੁਤਾਬਕ ਪਹਿਲਾਂ ਤਾਂ ਉਸ ਨੇ ਝੂਠੀਆਂ ਕਹਾਣੀਆਂ ਬਣਾਈਆਂ ਪਰ ਬਾਅਦ ਵਿਚ ਪਿਤਾ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਲਾਸ਼ ਨੂੰ ਵਿਹੜੇ 'ਚੋਂ ਕੱਢ ਕੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਰੱਖਵਾਇਆ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਨੇ  ACP AK ਸਿੰਘ ਨੂੰ ਹਟਾਉਣ ਦੀ ਕੀਤੀ ਮੰਗ, ਲਾਇਆ ਬਦਸਲੂਕੀ ਦਾ ਦੋਸ਼ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News