ਕੈਨੇਡਾ: 43 ਸਾਲਾ ਪੁੱਤ ''ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼

Friday, Mar 29, 2024 - 01:19 PM (IST)

ਕੈਨੇਡਾ: 43 ਸਾਲਾ ਪੁੱਤ ''ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼

ਸੇਂਟ ਕੈਥਰੀਨਜ਼ - ਕੈਨੇਡਾ ਦੇ ਸ਼ਹਿਰ ਸੇਂਟ ਕੈਥਰੀਨਜ਼ ਵਿਚ ਇਸ ਹਫਤੇ ਦੇ ਸ਼ੁਰੂ ਵਿਚ ਘਰ ਵਿਚੋਂ ਮ੍ਰਿਤਕ ਮਿਲੇ ਜੋੜੇ ਦੇ 43 ਸਾਲਾ ਪੁੱਤਰ'ਤੇ ਹੀ ਕਥਿਤ ਤੌਰ 'ਤੇ ਉਨ੍ਹਾਂ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵੀਰਵਾਰ ਨੂੰ ਨਿਆਗਰਾ ਪੁਲਸ ਨੇ 43 ਸਾਲਾ ਸੀਨ ਓਵੇਂਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਮਾਪਿਆਂ, ਸੇਲਿਨ-ਮੈਰੀ ਓਵੇਂਸ ਅਤੇ ਹੈਰੋਲਡ ਓਵੇਂਸ ਦੀ ਮੌਤ ਦੇ ਮਾਮਲੇ ਵਿੱਚ ਉਸ ਖਿਲਾਫ ਪਹਿਲੀ-ਡਿਗਰੀ ਕਤਲ ਦੇ ਦੋ ਦੋਸ਼ ਲਗਾਏ।

ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ

ਨਿਆਗਰਾ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 25 ਮਾਰਚ ਨੂੰ ਦੁਪਹਿਰ ਤੋਂ ਬਾਅਦ ਐਲਮਾ ਸਟਰੀਟ 'ਤੇ ਇੱਕ ਘਰ ਬੁਲਾਇਆ ਗਿਆ ਸੀ। ਜਦੋਂ ਉਹ ਪਹੁੰਚੇ ਤਾਂ ਅਧਿਕਾਰੀਆਂ ਨੇ ਰਿਹਾਇਸ਼ ਦੇ ਅੰਦਰ ਸੇਲਿਨ-ਮੈਰੀ ਅਤੇ ਹੈਰੋਲਡ ਨੂੰ ਮ੍ਰਿਤਕ ਪਾਇਆ। ਦੋਵਾਂ ਦੀ ਉਮਰ 75 ਸਾਲ ਸੀ। ਪੁਲਸ ਨੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਸੀਨ ਓਵੇਂਸ ਨੂੰ ਅੱਜ ਜੱਜ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਸ ਨੇ ਕਿਸੇ ਵੀ ਵਿਅਕਤੀ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ। 

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਸੰਯੁਕਤ ਰਾਸ਼ਟਰ; ਭਾਰਤ 'ਚ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News