ਮਾਪਿਆਂ ਦੀ ਮੌਤ ਹੁੰਦੇ ਸਾਰ ਪਿਓ ਦੀ ਦੌਲਤ ਮਗਰ ਪਿਆ ਪੁੱਤ, ਜਾਅਲੀ ਕਾਗਜ਼ ਬਣਵਾ ਕੇ ਕਢਵਾਏ ਕਰੋੜਾਂ ਰੁਪਏ

Saturday, Apr 06, 2024 - 03:21 PM (IST)

ਮਾਪਿਆਂ ਦੀ ਮੌਤ ਹੁੰਦੇ ਸਾਰ ਪਿਓ ਦੀ ਦੌਲਤ ਮਗਰ ਪਿਆ ਪੁੱਤ, ਜਾਅਲੀ ਕਾਗਜ਼ ਬਣਵਾ ਕੇ ਕਢਵਾਏ ਕਰੋੜਾਂ ਰੁਪਏ

ਲੁਧਿਆਣਾ (ਰਿਸ਼ੀ)- ਮਾਂ-ਬਾਪ ਦੀ ਮੌਤ ਤੋਂ 15 ਦਿਨਾਂ ’ਚ ਹੀ ਬੇਟੇ ਨੇ ਪਿਤਾ ਦੇ ਖਾਤੇ ’ਚੋਂ 5 ਕਰੋੜ 50 ਲੱਖ ਰੁਪਏ ਕਢਵਾ ਲਏ। ਪਤਾ ਲੱਗਣ ’ਤੇ ਭੈਣ ਨੇ ਭਰਾ ਖ਼ਿਲਾਫ਼ ਪੁਲਸ ਨੂੰ ਲਿਖਤੀ ਸ਼ਿਕਾਇਤ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਮਾਡਲ ਟਾਊਨ ’ਚ ਧਾਰਾ 406, 466, 467, 468, 471 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਸ਼ਾਲ ਸਿੰਘਾਨੀਆ ਨਿਵਾਸੀ ਮਾਡਲ ਟਾਊਨ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਨੂੰ ਸਟੇਜ ਤੋਂ ਕਰ ਦਿੱਤਾ ਚੈਲੰਜ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੌਰਿਆ ਫੈਬ੍ਰਿਕ ਦੇ ਕੁਸ਼ ਮੋਦੀ ਦੀ ਪਤਨੀ ਅਨੀਸ਼ਾ ਗੁਪਤਾ ਨੇ ਦੱਸਿਆ ਕਿ ਉਸ ਦਾ ਸਾਲ 1999 ’ਚ ਵਿਆਹ ਹੋ ਗਿਆ ਸੀ। 12 ਮਾਰਚ 2020 ਨੂੰ ਉਨ੍ਹਾਂ ਦੇ ਪਿਤਾ ਵਿਜੇ ਕੁਮਾਰ ਅਤੇ 10 ਅਪ੍ਰੈਲ 2020 ਨੂੰ ਮਾਤਾ ਅਨਿਤਾ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)

ਮੌਤ ਤੋਂ 3 ਦਿਨਾਂ ਬਾਅਦ 13 ਅਪ੍ਰੈਲ 2020 ਤੋਂ ਲੈ ਕੇ 28 ਅਪ੍ਰੈਲ 2020 ਦੇ ਦਰਮਿਆਨ ਉਸ ਦੇ ਭਰਾ ਨੇ ਪਿਤਾ ਦੇ ਜਾਅਲੀ ਨੌਮੀਨੇਸ਼ਨ ਪੇਪਰ ਤਿਆਰ ਕਰਵਾ ਕੇ ਨਕਦੀ ਕਢਵਾ ਲਈ। ਪਤਾ ਲੱਗਣ ’ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News