ਰਾਜਸਥਾਨ : ਮੋਹਨ ਭਾਗਵਤ ਦੇ ਕਾਫਿਲੇ ''ਚ ਸ਼ਾਮਲ ਕਾਰ ਦੀ ਟੱਕਰ ਨਾਲ ਮਾਸੂਮ ਦੀ ਮੌਤ

Thursday, Sep 12, 2019 - 01:47 AM (IST)

ਰਾਜਸਥਾਨ : ਮੋਹਨ ਭਾਗਵਤ ਦੇ ਕਾਫਿਲੇ ''ਚ ਸ਼ਾਮਲ ਕਾਰ ਦੀ ਟੱਕਰ ਨਾਲ ਮਾਸੂਮ ਦੀ ਮੌਤ

ਅਲਵਰ— ਰਾਜਸਥਾਨ 'ਚ ਅਲਵਰ ਜ਼ਿਲੇ ਦੇ ਹਰਸੌਲੀ-ਮੁੰਡਾਵਰ ਵਿਚਾਲੇ ਚਤਰਪੁਰਾ ਪਿੰਡ ਨੇੜੇ ਸਵੈ ਸੇਵਕ ਸੰਘ ਮੋਹਨ ਰਾਓ ਭਾਗਵਤ ਦੇ ਕਾਫਿਲੇ ਨਾਲ ਟਕਰਾ ਕੇ ਮੋਟਰਸਾਇਕਲ 'ਤੇ ਸਵਾਰ ਇਕ ਲੜਕੇ ਦੀ ਮੌਤ ਹੋ ਗਈ ਜਦਕਿ ਇਕ ਬੁਜ਼ੁਰਗ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਭਾਗਵਤ ਦਾ ਕਰੀਬ 12:15 ਵਜੇ ਕਾਫਿਲਾ ਗੁਜ਼ਰ ਰਿਹਾ ਸੀ ਕਿ ਉਲਟ ਦਿਸ਼ਾ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਇਕ ਮੋਟਰਸਾਇਕਲ ਸਵਾਰ ਬੁਜ਼ੁਰਗ ਨੇ ਸੜਕ ਕਿਨਾਰੇ ਖੜ੍ਹੇ ਦੋ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਇਸ ਨਾਲ ਉਹ ਸੰਤੁਲਨ ਗੁਆ ਬੈਠਾ ਅਤੇ ਮੋਟਰਸਾਇਕਲ ਕਾਫਿਲੇ ਦੇ ਇਕ ਵਾਹਨ ਤੋਂ ਅੱਗੇ ਨਿਕਲਦੇ ਹੋਏ ਤਿਲਕ ਕੇ ਡਿੱਗ ਗਿਆ।

ਇਸ ਨਾਲ ਮੋਟਰਸਾਇਕਲ 'ਤੇ ਸਵਾਰ ਬੁਜ਼ੁਰਗ ਤੇ ਇਕ ਲੜਕਾ ਜ਼ਖਮੀ ਹੋ ਗਏ। ਇਸ ਦਾ ਪਤਾ ਚਲਦਿਆਂ ਹੀ ਭਾਗਵਤ ਨੇ ਕਾਫਿਲਾ ਰੋਕ ਕੇ ਕਾਫਿਲੇ ਨਾਲ ਚੱਲ ਰਹੇ ਐਂਬੁਲੈਂਸ ਰਾਹੀਂ ਤੁਰੰਤ ਹਸਪਤਾਲ ਲਈ ਰਵਾਨਾ ਕੀਤਾ, ਜਿਥੇ ਇਲਾਜ਼ ਦੌਰਾਨ ਲੜਕੇ ਦੀ ਮੌਤ ਹੋ ਗਈ। ਜ਼ਖਮੀ ਬੁਜ਼ੁਰਗ ਦਾ ਜੈਪੁਰ 'ਚ ਮਹਾਤਮਾ ਗਾਂਧੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।


author

Inder Prajapati

Content Editor

Related News