ਬਾਰਡਰ ’ਤੇ ਹਰਿਆਲੀ; ‘ਮਿਸ਼ਨ ਛਾਇਆ’ ਦੇ ਰਿਹੈ ਜਵਾਨਾਂ ਨੂੰ ਛਾਂ, ਸਾਲਾਨਾ 2.5 ਲੱਖ ਬੂਟੇ ਲਾ ਰਹੀ BSF

Tuesday, May 24, 2022 - 12:34 PM (IST)

ਬਾਰਡਰ ’ਤੇ ਹਰਿਆਲੀ; ‘ਮਿਸ਼ਨ ਛਾਇਆ’ ਦੇ ਰਿਹੈ ਜਵਾਨਾਂ ਨੂੰ ਛਾਂ, ਸਾਲਾਨਾ 2.5 ਲੱਖ ਬੂਟੇ ਲਾ ਰਹੀ BSF

ਬਾੜਮੇਰ– ਰਾਜਸਥਾਨ ਦਾ ਰੇਤੀਲਾ ਖੇਤਰ ਅਤੇ ਉੱਪਰੋਂ ਤੱਪਦੀ ਗਰਮੀ ਯਾਨੀ ਕਿ 50 ਡਿਗਰੀ ਤਾਪਮਾਨ ’ਚ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ। ਰਾਜਸਥਾਨ ਦੇ ਜੈਸਲਮੇਰ ਤੋਂ ਕਰੀਬ 270 ਕਿਲੋਮੀਟਰ ਦੂਰ ਭਾਰਤ-ਪਾਕਿ ਬਾਰਡਰ ’ਤੇ ਬੀ. ਐੱਸ. ਐੱਫ. ਜਵਾਨ ਤਪਦੀ ਰੇਤ ’ਤੇ ਡਿਊਟੀ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਜਵਾਨਾਂ ਦੇ ਹੌਸਲਿਆਂ ਨਾਲ ਬੀ. ਐੱਸ. ਐੱਫ. ਦਾ ‘ਮਿਸ਼ਨ ਛਾਇਆ’ ਉਨ੍ਹਾਂ ਨੂੰ ਛਾਂ ਦੇ ਰਿਹਾ ਹੈ। ਦਰਅਸਲ ਬੀ. ਐੱਸ. ਐੱਫ. 15 ਸਾਲਾਂ ਤੋਂ ਹਰ ਸਾਲ ਮਾਨਸੂਨ ’ਚ ਰਾਜਸਥਾਨ ਨਾਲ ਲੱਗਦੇ ਬਾਰਡਰ ’ਤੇ ਢਾਈ ਲੱਖ ਬੂਟੇ ਲਾਉਂਦੀ ਹੈ। ਜਵਾਨ ਇਨ੍ਹਾਂ ਬੂਟਿਆਂ ਦੀ ਦੇਖਭਾਲ ਕਰਦੇ ਹਨ। ਗਰਮੀ ਕਾਰਨ 60 ਫ਼ੀਸਦੀ ਬੂਟੇ ਬਚ ਜਾਂਦੇ ਹਨ, ਯਾਨੀ ਕਿ 20 ਲੱਖ ਤੋਂ ਵੱਧ ਬੂਟੇ ਜਵਾਨਾਂ ਨੂੰ ਰਾਹਤ ਦੇ ਰਹੇ ਹਨ। 

ਇਹ ਵੀ ਪੜ੍ਹੋ- ਫ਼ੌਜੀ ਵੀਰਾਂ ਦਾ ਫ਼ੌਲਾਦੀ ਹੌਂਸਲਾ: 50 ਡਿਗਰੀ ਤਾਪਮਾਨ, ਤਪਦੀ ਰੇਤ-ਕੜਕਦੀ ਧੁੱਪ ’ਚ ਸਰਹੱਦਾਂ ’ਤੇ ਰਹਿੰਦੇ ਨੇ ਮੁਸਤੈਦ

ਬੀ. ਐੱਸ .ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪਾਰਾ 50 ਡਿਗਰੀ ਤੋਂ ਵਧੇਰੇ ਹੁੰਦਾ ਹੈ। ਜਵਾਨਾਂ ਨੂੰ ਗਸ਼ਤ ਕਰਨ ’ਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਅਜਿਹੇ ’ਚ ਦਰੱਖ਼ਤ ਹੀ ਇਕਮਾਤਰ ਸਹਾਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਰੇਗਿਸਤਾਨ ’ਚ ਘੱਟ ਪਾਣੀ ’ਚ ਉਗਣ ਵਾਲੇ ਬੂਟੇ ਖੇਜੜੀ, ਨਿੰਮ ਵਰਗੇ ਬੂਟੇ ਲਾਏ ਜਾਂਦੇ ਹਨ। ਇਹ ਬੂਟੇ ਹੀ ਛਾਂ ਕਰਦੇ ਹਨ, ਜਿਸ ਦੀ ਛਾਂ ਨਾਲ ਜਵਾਨ ਸਰਹੱਦ ਦੀ ਨਿਗਰਾਨੀ ਕਰਦੇ ਹਨ।

ਇਹ ਵੀ ਪੜ੍ਹੋ-  ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

ਦਰੱਖ਼ਤਾਂ ਦੀ ਠੰਡੀ ਛਾਂ ਤੋਂ ਇਲਾਵਾ ਭਾਰਤੀ ਜਵਾਨਾਂ ਨੂੰ ਮਿਲਦੀਆਂ ਹਨ ਇਹ ਸਹੂਲਤਾਂ
ਬਾਰਡਰ ’ਤੇ ਤਾਇਨਾਤ BSF ਜਵਾਨਾਂ ਪੀਣ ਵਾਲਾ ਸ਼ੁੱਧ ਪਾਣੀ ਮਿਲਦਾ ਹੈ, ਜੋ ਕਿ ਪਾਈਪਲਾਈਨ ਅਤੇ ਟੈਂਕਰਾਂ ਜ਼ਰੀਏ ਸਪਲਾਈ ਹੁੰਦਾ ਹੈ।ਇਸ ਤੋਂ ਇਲਾਵਾ ਜਵਾਨਾਂ ਦੇ ਬੈਰਕਾਂ ਵਿਚ ਕੂਲਰ ਅਤੇ ਪੱਖੇ ਲੱਗੇ ਹੋਏ ਹਨ। ਮਨੋਰੰਜਨ ਲਈ ਟੀਵੀ ਨਾਲ DTH ਕਨੈਕਸ਼ਨ ਹੈ। ਮੈਸ ਵਿਚ ਰੋਟੀ ਬਣਾਉਣ ਵਾਲੀ ਮਸ਼ੀਨ, ਡੀ-ਫ੍ਰੀਜ਼ਰ ਅਤੇ ਫਰੀਜ਼ਰ ਵਿਚ ਤਾਜ਼ਾ ਖਾਣਾ ਉਪਲੱਬਧ ਹੁੰਦਾ ਹੈ। ਇਸ ਤੋਂ ਇਲਾਵਾ ਬਿਜਲੀ ਕੁਨੈਕਸ਼ਨ, ਜਨਰੇਟਰ ਸੈੱਟ ਉਪਲੱਬਧ ਹੈ। ਮੈਡੀਕਲ ਸਹੂਲਤ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨਰਸਿੰਗ ਸਟਾਫ਼ ਮੌਜੂਦ ਹੈ। 3 ਚੌਕੀਆਂ ਦੇ ਵਿਚਕਾਰ ਇਕ ਹਸਪਤਾਲ ਹੈ। 

ਇਹ ਵੀ ਪੜ੍ਹੋ-  ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ


author

Tanu

Content Editor

Related News