ਰੇਲਵੇ ਨੇ ਆਰ.ਪੀ.ਐੱਫ. ਦਾ ਨਾਮ ਬਦਲ ਕੇ ਕੀਤਾ ਭਾਰਤੀ ਰੇਲਵੇ ਸੁਰੱਖਿਆ ਬਲ ਸੇਵਾ

Tuesday, Dec 31, 2019 - 08:48 PM (IST)

ਰੇਲਵੇ ਨੇ ਆਰ.ਪੀ.ਐੱਫ. ਦਾ ਨਾਮ ਬਦਲ ਕੇ ਕੀਤਾ ਭਾਰਤੀ ਰੇਲਵੇ ਸੁਰੱਖਿਆ ਬਲ ਸੇਵਾ

ਨਵੀਂ ਦਿੱਲੀ — ਇੰਡੀਅਨ ਰੇਲਵੇ ਨੇ ਆਪਣੇ ਰੇਲਵੇ ਸੁਰੱਖਿਆ ਬਲ ਦਾ ਨਾਂ ਬਦਲ ਕੇ ਭਾਰਤੀ ਰੇਲਵੇ ਸੁਰੱਖਿਆ ਬਲ ਸੇਵਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਮੰਤਰਾਲਾ ਨੇ ਆਰ.ਪੀ.ਐੱਫ. ਨੂੰ ਸੰਗਠਿਤ ਗਰੁਪ-ਏ ਦਾ ਦਰਜਾ ਦਿੱਤਾ ਹੈ ਅਤੇ ਇਸ ਦਾ ਨਾਂ ਬਦਲ ਦਿੱਤਾ ਹੈ।
ਆਦੇਸ਼ ਮੁਤਾਬਕ, ਕੋਰਟ ਦੇ ਆਦੇਸ਼ ਤੋਂ ਬਾਅਦ ਕੈਬਨਿਟ ਦੇ ਫੈਸਲੇ ਨੂੰ ਦੇਖਦੇ ਹੋਏ ਆਰ.ਪੀ.ਐੱਫ. ਨੂੰ ਸੰਗਠਿਤ ਗਰੁਪ-ਏ (ਓ.ਜੀ.ਏ.ਐੱਸ.) ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਸੂਚਿਤ ਕੀਤਾ ਜਾਂਦਾ ਹੈ ਕਿ ਆਰ.ਪੀ.ਐੱਫ. ਨੂੰ ਭਾਰਤੀ ਰੇਲਵੇ ਸੁਰੱਖਿਆ ਬਲ ਸੇਵਾ ਦੇ ਤੌਰ  'ਤੇ ਜਾਣਿਆ ਜਾਵੇਗਾ।'
ਦੂਜੇ ਪਾਸੇ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਅਗਲੇ ਪੰਜ ਸਾਲ 'ਚ ਦੇਸ਼ ਦੇ ਬੁਨਿਆਦੀ ਢਾਂਚੇ 'ਚ 105 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਕੀਤੇ ਜਾਣਗੇ। ਇਸ ਬਾਰੇ ਬਣੇ ਟਾਸਕ ਫੋਰਸ ਦੀ ਰਿਪੋਰਟ ਵੀ ਮੰਗਲਵਾਰ ਨੂੰ ਜਾਰੀ ਕੀਤੀ ਗਈ।


author

Inder Prajapati

Content Editor

Related News