ਦਿਲਜੀਤ ਦੋਸਾਂਝ ਦੀ ਹੈਦਰਾਬਾਦ 'ਚ ਧੱਕ, ਅੱਜ ਲਾਉਣਗੇ ਰੌਣਕਾਂ ਤੇ ਨਚਾਉਣਗੇ ਲੋਕਾਂ ਨੂੰ
Friday, Nov 15, 2024 - 11:06 AM (IST)
ਐਂਟਰਟੇਨਮੈਂਟ ਡੈਸਕ : ਪੰਜਾਬੀਆਂ ਅਤੇ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਆਪਣੇ ਅਗਲੇ ਟੂਰ ਲਈ ਹੈਦਰਾਬਾਦ ਪਹੁੰਚ ਚੁੱਕੇ ਹਨ। ਦਿਲਜੀਤ ਦੋਸਾਂਝ ਦਾ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ 'ਦਿਲ ਲੂਮਿਨਾਟੀ' ਸ਼ੋਅ ਹੋਣ ਵਾਲਾ ਹੈ। ਅੱਜ ਦਿਲਜੀਤ ਦੋਸਾਂਝ ਹੈਦਰਾਬਾਦ 'ਚ ਰੌਣਕਾਂ ਲਾਉਣਗੇ ਅਤੇ ਉਥੇ ਦੇ ਲੋਕਾਂ ਨੂੰ ਨਚਾਉਣਗੇ। ਜਿਵੇਂ ਹੀ ਸੁਪਰਸਟਾਰ ਏਅਰਪੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਆਉਣ ਦਾ ਵੀਡੀਓ ਵਾਇਰਲ ਹੋ ਗਿਆ। ਸ਼ਹਿਰ 'ਚ ਉਨ੍ਹਾਂ ਦੇ ਆਉਣ ਨਾਲ ਹਲਚਲ ਵੱਧ ਗਈ ਹੈ ਕਿਉਂਕਿ ਹਰ ਕੋਈ ਦਿਲਜੀਤ ਦੇ ਕੰਸਰਟ ਦੀ 15 ਨਵੰਬਰ ਵਾਲੀ ਰਾਤ ਦਾ ਇੰਤਜ਼ਾਰ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ
ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ, ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਬਖੇਰਿਆ ਹੈ। ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਬੱਚਨ ਪਰਿਵਾਰ ਦਾ ਕੀਤਾ ਬਚਾਅ, ਅਫੇਅਰ ਦੀਆਂ ਖ਼ਬਰਾਂ ਦਾ ਦੱਸਿਆ ਸੱਚ
ਦਿਲਜੀਤ ਨੇ ਇਤਿਹਾਸਕ ਚਾਰਮੀਨਾਰ, ਮੰਦਰ ਅਤੇ ਗੁਰਦੁਆਰੇ 'ਚ ਅਰਦਾਸ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਹੈਦਰਾਬਾਦ 'ਚ ਦਿਲਜੀਤ ਦਾ ਸੰਗੀਤ ਸਮਾਰੋਹ ਉਸ ਦੇ 'ਦਿਲ ਲੂਮਿਨਾਟੀ' ਟੂਰ ਦਾ ਇੱਕ ਹਿੱਸਾ ਹੈ, ਜੋ ਕਿ ਭਾਰਤ ਦੇ ਕਈ ਸ਼ਹਿਰਾਂ 'ਚ ਆਯੋਜਿਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦਾ ਦਿੱਲੀ ਅਤੇ ਜੈਪੁਰ 'ਚ ਕੰਸਰਟ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਜ਼ ਪੁੱਜੇ ਸਨ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ