ਯੂਰਪ ''ਚ ਰੌਣਕਾਂ ਲਾਉਣਗੇ ਬੱਬੂ ਮਾਨ ! 5 ਅਪ੍ਰੈਲ ਨੂੰ ਰੋਮ ''ਚ ਹੋਵੇਗਾ ਸ਼ੋਅ

Saturday, Feb 14, 2026 - 12:25 PM (IST)

ਯੂਰਪ ''ਚ ਰੌਣਕਾਂ ਲਾਉਣਗੇ ਬੱਬੂ ਮਾਨ ! 5 ਅਪ੍ਰੈਲ ਨੂੰ ਰੋਮ ''ਚ ਹੋਵੇਗਾ ਸ਼ੋਅ

ਮਿਲਾਨ (ਸਾਬੀ ਚੀਨੀਆ)- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਆਪਣੇ ਯੂਰਪ ਟੂਰ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੇ ਟੂਰ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਪ੍ਰਮੋਟਰ ਪੰਕਜ ਢੀਂਗਰਾਂ, ਵਿਕਾਸ ਗਰੋਵਰ, ਰੋਬਿਨ, ਗੁਰਦੀਪ, ਕਰਨ ਅਤੇ ਜੇਪੀ ਐਂਡ ਸੰਨਜ ਦੇ ਚੇਅਰਮੈਨ ਯੋਗਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬੱਬੂ ਮਾਨ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਇਟਲੀ  ਪਹੁੰਚ ਰਹੇ ਹਨ, ਜਿੱਥੇ ਉਹ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੇ ਲਾਈਵ ਸਟੇਜ ਸ਼ੋਅ ਕਰਨਗੇ।

ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਮੋਟਰ ਸੰਦੀਪ ਗਿੱਲ ਦੇ ਯਤਨਾਂ ਸਦਕਾ ਬਰੇਸ਼ੀਆ ਦੇ ਮੌਂਤੀਕਿਆਰੀ ਵਿੱਚ 4 ਅਪ੍ਰੈਲ ਨੂੰ ਪਹਿਲਾ ਸ਼ੋਅ ਹੋਵੇਗਾ ਅਤੇ ਦੂਸਰਾ ਸ਼ੋਅ ਰਾਜਧਾਨੀ ਰੋਮ ਵਿੱਚ 5 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗਾ। ਰੋਮ ਵਿੱਚ ਹੋਣ ਵਾਲੇ ਸ਼ੋਅ ਦੀ ਜਗ੍ਹਾ ਗਰਾਂਦੇ ਰਕਾਰਦੋ ਰੋਡ ਤੋ 26 ਨੰਬਰ EXIT ਲੈ ਕੇ ਰੋਮ ਸੈਂਟਰ ਵੱਲ ਨੂੰ ਜਾਂਦਿਆਂ (ਰੋਮਾਂ 2) ਮਾਰਕਿਟ ਦੇ ਬਿਲਕੁਲ ਦੂਜੇ ਪਾਸੇ ਖੁੱਲੇ ਹਾਲ ATLANTICO ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੋ ਹਜ਼ਾਰ ਦੇ ਕਰੀਬ ਸੀਟਾਂ ਵਾਲਾ ਖੁੱਲ੍ਹਾ ਹਾਲ ਹੈ ਜਿਸ ਵਿੱਚ ਬੈਠ ਕੇ ਦਰਸ਼ਕ ਬੱਬੂ ਮਾਨ ਦੀ ਗਾਇਕੀ ਦਾ ਆਨੰਦ ਮਾਣ ਸਕਣਗੇ । ਰੋਮ ਵਿੱਚ 5 ਅਪ੍ਰੈਲ ਨੂੰ ਹੋਣ ਵਾਲੇ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਆਨਲਾਈਨ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਟਿਕਟਾਂ ਹੁਣ ਤੋਂ ਹੀ ਖਰੀਦ ਸਕਦੇ ਹੋ।


author

Harpreet SIngh

Content Editor

Related News