Sukhbir Badal ਨੂੰ ਲੈ ਕੇ ਜਾਣੋ ਕੀ ਬੋਲੀ ਗਾਇਕਾ ਮਨਦੀਪ ਮੈਂਡੀ; ਕਹਿੰਦੀ- ਮੈਂ ਤਾਂ ਕਾਲਜੇ ਫੁੱਕਣੇ

Friday, Feb 13, 2026 - 04:55 PM (IST)

Sukhbir Badal ਨੂੰ ਲੈ ਕੇ ਜਾਣੋ ਕੀ ਬੋਲੀ ਗਾਇਕਾ ਮਨਦੀਪ ਮੈਂਡੀ; ਕਹਿੰਦੀ- ਮੈਂ ਤਾਂ ਕਾਲਜੇ ਫੁੱਕਣੇ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਮਰਹੂਮ ਗਾਇਕ ਕਰਤਾਰ ਰਮਲਾ ਦੀ ਬੇਟੀ ਅਤੇ ਪ੍ਰਸਿੱਧ ਗਾਇਕਾ ਮਨਦੀਪ ਮੈਂਡੀ (ਮੈਂਡੀ ਸੰਧੂ) ਇਨੀਂ ਦਿਨੀਂ ਆਪਣੇ ਇੱਕ ਬਿਆਨ ਕਾਰਨ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਉਨ੍ਹਾਂ ਨੇ ਆਪਣੀ ਭੈਣ ਦੀ ਮੁਲਾਕਾਤ ਸੁਖਬੀਰ ਸਿੰਘ ਬਾਦਲ ਨਾਲ ਕਰਵਾ ਦਿੱਤੀ ਹੈ? ਇਸ 'ਤੇ ਉਨ੍ਹਾਂ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ।

ਇਹ ਵੀ ਪੜ੍ਹੋ: ਕੀ ਪ੍ਰੇਮਾਨੰਦ ਮਹਾਰਾਜ ਨੂੰ ਪਹਿਲਾਂ ਹੀ ਹੋ ਗਿਆ ਸੀ ਰਾਜਪਾਲ ਯਾਦਵ ਦੀ ਮੁਸੀਬਤ ਦਾ ਅਹਿਸਾਸ? ਵੀਡੀਓ ਹੋਈ ਵਾਇਰਲ

"ਉਹ ਮੇਰੀ ਅਮਾਨਤ ਹਨ"

ਵੀਡੀਓ ਵਿਚ ਤੁਸੀਂ ਸੁਣ ਸਕਦੇ ਹੋ ਕਿ ਮੈਂਡੀ ਜਵਾਬ ਦਿੰਦਿਆਂ ਕਹਿੰਦੀ ਹੈ, "ਉਹ ਮੇਰੀ ਅਮਾਨਤ ਹਨ। ਮੈਨੂੰ ਪਤਾ ਹੈ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਮਹਿਲਾ ਪ੍ਰਸ਼ੰਸਕਾਂ ਹੋਣਗੀਆਂ, ਪਰ ਮੇਰੇ ਹਿਸਾਬ ਨਾਲ ਮੈਂ ਉਨ੍ਹਾਂ ਦੀ 'ਟੌਪ ਪ੍ਰਸ਼ੰਸਕ' ਹਾਂ।  ਕਾਰਨ ਇਹ ਹੈ, ਕਿਉਂਕਿ ਮੈਨੂੰ ਉਨ੍ਹਾਂ ਨਾਲ ਬਹੁਤ ਜ਼ਿਆਦਾ ਖਿੱਚ ਹੈ। ਸੁਫੀਆਨਾ ਮੁਹੱਬਤ ਹੈ। ਦਿੱਲ ਫੁੱਕਣੇ ਨੇ ਮੈਂ ਬੱਸ।"

ਇਹ ਵੀ ਪੜ੍ਹੋ: ਵੱਡੀ ਖ਼ਬਰ: 30 ਕਰੋੜ ਦੇ ਧੋਖਾਧੜੀ ਮਾਮਲੇ 'ਚ ਫਿਲਮ ਨਿਰਮਾਤਾ ਵਿਕਰਮ ਭੱਟ ਤੇ ਪਤਨੀ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ

ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ

ਮਨਦੀਪ ਮੈਂਡੀ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਮਨਦੀਪ ਮੈਂਡੀ ਅਕਸਰ ਬੇਬਾਕੀ ਨਾਲ ਆਪਣੀ ਗੱਲ ਰੱਖਣ ਲਈ ਜਾਣੀ ਜਾਂਦੀ ਹੈ ਅਤੇ ਇਸ ਵਾਰ ਉਨ੍ਹਾਂ ਦੇ ਇਸ 'ਸੂਫ਼ੀਆਨਾ' ਅੰਦਾਜ਼ ਨੇ ਸਭ ਦਾ ਧਿਆਨ ਖਿੱਚ ਲਿਆ ਹੈ।

ਇਹ ਵੀ ਪੜ੍ਹੋ: 'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਮੁੜ ਮਿਲੀ ਧਮਕੀ, ਬਾਲੀਵੁੱਡ 'ਚ ਦਹਿਸ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News