ਜਾਣੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨਲਾਲ ਸ਼ਰਮਾ ਦੀ ਜਾਇਦਾਦ ਬਾਰੇ, ਸਿਰ 'ਤੇ ਹੈ 35 ਲੱਖ ਰੁਪਏ ਦਾ ਕਰਜ਼ਾ

Tuesday, Dec 12, 2023 - 11:44 PM (IST)

ਜਾਣੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨਲਾਲ ਸ਼ਰਮਾ ਦੀ ਜਾਇਦਾਦ ਬਾਰੇ, ਸਿਰ 'ਤੇ ਹੈ 35 ਲੱਖ ਰੁਪਏ ਦਾ ਕਰਜ਼ਾ

ਨੈਸ਼ਨਲ ਡੈਸਕ: ਰਾਜਸਥਾਨ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ ਅਤੇ ਮੰਗਲਵਾਰ ਨੂੰ ਵਿਧਾਇਕ ਦਲ ਦੀ ਬੈਠਕ 'ਚ ਭਜਨ ਲਾਲ ਸ਼ਰਮਾ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਨਵੰਬਰ ਮਹੀਨੇ ਵਿਚ ਪੰਜ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੀ ਭਾਜਪਾ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਉਮੀਦਵਾਰ ਦੇ ਸਸਪੈਂਸ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੈ। ਜਾਇਦਾਦ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਵੀ ਕਰੋੜਪਤੀ ਹਨ। ਉਸ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ, ਪੜ੍ਹੋ ਪੂਰੀ List

ਰਾਜਸਥਾਨ ਵਿਚ ਵੀ ਨਵੇਂ ਚਿਹਰੇ ਦਾ ਐਲਾਨ

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੋਵਾਂ ਰਾਜਾਂ ਵਿਚ ਹਾਈਕਮਾਂਡ ਨੇ ਨਵੇਂ ਚਿਹਰਿਆਂ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਅਤੇ ਰਾਜਸਥਾਨ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਮੱਧ ਪ੍ਰਦੇਸ਼ 'ਚ ਮੋਹਨ ਯਾਦਵ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ, ਜਦਕਿ ਛੱਤੀਸਗੜ੍ਹ 'ਚ ਵਿਸ਼ਨੂੰਦੇਵ ਸਾਏ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੱਧ ਪ੍ਰਦੇਸ਼-ਛੱਤੀਸਗੜ੍ਹ ਵਾਂਗ ਰਾਜਸਥਾਨ ਵਿਚ ਵੀ ਮੁੱਖ ਮੰਤਰੀ ਦੀ ਦੌੜ ਵਿਚ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਸੀ, ਉਨ੍ਹਾਂ ਵਿਚੋਂ ਭਜਨਲਾਲ ਸ਼ਰਮਾ ਦੇ ਰੂਪ ਵਿਚ ਬਿਲਕੁਲ ਵੱਖਰਾ ਨਾਂ ਚੁਣਿਆ ਗਿਆ ਹੈ। ਵਿਧਾਨ ਸਭਾ ਚੋਣਾਂ 2023 ਵਿਚ, ਭਾਜਪਾ ਦੀ ਟਿਕਟ 'ਤੇ ਭਜਨ ਲਾਲ ਸ਼ਰਮਾ ਨੇ ਸੰਗਾਨੇਰ ਵਿਧਾਨ ਸਭਾ ਸੀਟ ਤੋਂ ਆਪਣੇ ਵਿਰੋਧੀ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48,081 ਵੋਟਾਂ ਨਾਲ ਹਰਾਇਆ। ਭਜਨ ਲਾਲ ਸ਼ਰਮਾ ਨੂੰ ਕੁੱਲ੍ਹ 1,45,162 ਵੋਟਾਂ ਮਿਲੀਆਂ।

ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ

1.40 ਲੱਖ ਨਕਦ ਅਤੇ 11 ਲੱਖ ਰੁਪਏ ਬੈਂਕਾਂ ਵਿਚ, 35 ਲੱਖ ਦੀਆਂ ਦੇਣਦਾਰੀਆਂ

ਸੰਗਾਨੇਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਜਿੱਤ ਕੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਬਣੇ ਭਜਨ ਲਾਲ ਸ਼ਰਮਾ ਨੇ ਸੰਗਾਨੇਰ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦੀ ਕੁੱਲ੍ਹ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਇਕ ਕਰੋੜਪਤੀ ਵੀ ਹੈ ਅਤੇ ਉਸ ਦੀ ਕੁੱਲ੍ਹ ਜਾਇਦਾਦ 1,46,56,666 ਰੁਪਏ ਹੈ, ਜਦੋਂ ਕਿ ਦੇਣਦਾਰੀਆਂ 35 ਲੱਖ ਰੁਪਏ ਹਨ। ਵਿਧਾਨ ਸਭਾ ਚੋਣਾਂ ਵਿਚ ਦਿੱਤੇ ਗਏ ਸੰਪਤੀ ਦੇ ਵੇਰਵਿਆਂ ਨਾਲ ਸਬੰਧਤ ਹਲਫ਼ਨਾਮੇ ਅਨੁਸਾਰ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਕੁੱਲ ਜਾਇਦਾਦ ਵਿੱਚੋਂ 1,15,000 ਰੁਪਏ ਨਕਦ ਹਨ, ਜਦੋਂ ਕਿ ਉਨ੍ਹਾਂ ਦੇ ਕੋਲ ਵੱਖ-ਵੱਖ ਬੈਂਕ ਖ਼ਾਤਿਆਂ 'ਚ ਕਰੀਬ 11 ਲੱਖ ਰੁਪਏ ਜਮ੍ਹਾਂ ਹਨ। ਉਨ੍ਹਾਂ ਦੀ ਪਤਨੀ ਦੇ ਨਾਂ 'ਤੇ 1.50 ਲੱਖ ਰੁਪਏ ਨਕਦ ਅਤੇ ਬੈਂਕਾਂ 'ਚ 10,000 ਰੁਪਏ ਜਮ੍ਹਾ ਹਨ।

ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਪਾਕਿਸਤਾਨੀ ਕੁੜੀ ਬਣੇਗੀ ਭਾਰਤ ਦੀ ਨੂੰਹ! ਫੇਸਬੁੱਕ 'ਤੇ ਪੰਜਾਬੀ ਮੁੰਡੇ ਨਾਲ ਹੋਇਆ ਪਿਆਰ

3 ਤੋਲੇ ਸੋਨਾ ਅਤੇ ਸਫਾਰੀ ਗੱਡੀ

ਰਾਜਸਥਾਨ ਦੇ ਨਵੇਂ ਸੀ.ਐੱਮ ਭਜਨ ਲਾਲ ਸ਼ਰਮਾ ਕੋਲ ਤਿੰਨ ਤੋਲੇ ਸੋਨਾ ਹੈ, ਜਿਸ ਦੀ ਕੀਮਤ 1,80,000 ਰੁਪਏ ਹੈ। ਉਸ ਨੇ ਸ਼ੇਅਰਾਂ ਜਾਂ ਬਾਂਡਾਂ ਵਿਚ ਕੋਈ ਨਿਵੇਸ਼ ਨਹੀਂ ਕੀਤਾ ਹੈ, ਪਰ ਉਸਦੇ ਕੋਲ LIC ਅਤੇ HDFC ਲਾਈਫ ਦੀਆਂ ਦੋ ਬੀਮਾ ਪਾਲਿਸੀਆਂ ਹਨ, ਜਿਨ੍ਹਾਂ ਦੀ ਕੀਮਤ 2,83,817 ਰੁਪਏ ਹੈ। ਇਸ ਤੋਂ ਇਲਾਵਾ ਜੇਕਰ ਵਾਹਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਜਨ ਲਾਲ ਦੇ ਨਾਂ 'ਤੇ ਇਕ ਟਾਟਾ ਸਫਾਰੀ ਹੈ, ਜਿਸ ਦੀ ਕੀਮਤ ਹਲਫਨਾਮੇ 'ਚ 5 ਲੱਖ ਰੁਪਏ ਦੱਸੀ ਗਈ ਹੈ, ਇਸ ਤੋਂ ਇਲਾਵਾ ਇਕ ਟੀ.ਵੀ.ਐੱਸ. ਵਿਕਟਰ ਮੋਟਰਸਾਈਕਲ ਜਿਸ ਦੀ ਕੀਮਤ 35,000 ਰੁਪਏ ਹੈ।

ਨਾਂ 'ਤੇ ਹੈ ਦੋ ਘਰ ਅਤੇ ਇਕ ਫਲੈਟ

ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਬਣੇ ਭਜਨ ਲਾਲ ਸ਼ਰਮਾ ਦੀ ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਭਰਤਪੁਰ ਵਿਚ 0.035 ਹੈਕਟੇਅਰ ਵਾਹੀਯੋਗ ਜ਼ਮੀਨ ਹੈ, ਜਿਸ ਦੀ ਕੀਮਤ 3 ਲੱਖ ਰੁਪਏ ਹੈ। ਰਾਜਸਥਾਨ ਦੇ ਭਰਤਪੁਰ ਵਿਚ ਸੀ.ਐੱਮ. ਦੇ ਨਾਂ ਉੱਤੇ ਦੋ ਘਰ ਅਤੇ ਇਕ ਫਲੈਟ ਵੀ ਹੈ। ਹਲਫਨਾਮੇ 'ਚ ਇਨ੍ਹਾਂ ਦੀ ਕੀਮਤ ਲਗਭਗ 1 ਕਰੋੜ ਰੁਪਏ ਦੱਸੀ ਗਈ ਹੈ। ਉਸ ਦੇ ਨਾਂ 'ਤੇ ਕੋਈ ਵਪਾਰਕ ਇਮਾਰਤ ਜਾਂ ਗੈਰ-ਖੇਤੀ ਜ਼ਮੀਨ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News