2019 ''ਚ ਸੋਨੀਆ ਦੀ ਜਗ੍ਹਾ ਲਵੇਗੀ ਪ੍ਰਿਯੰਕਾ ਵਾਡਰਾ!
Tuesday, Jan 24, 2017 - 11:02 AM (IST)
ਨਵੀਂ ਦਿੱਲੀ— ਯੂ.ਪੀ. ''ਚ ਸਪਾ ਅਤੇ ਕਾਂਗਰਸ ਦੇ ਗਠਜੋੜ ਦੀ ਸੂਤਧਾਰ ਰਹੀ ਪ੍ਰਿਯੰਕਾ ਵਾਡਰਾ 2019 ਦੀਆਂ ਲੋਕ ਸਭਾ ਚੋਣਾਂ ''ਚ ਰਾਏਬਰੇਲੀ ਤੋਂ ਸੋਨੀਆ ਗਾਂਧੀ ਦੀ ਜਗ੍ਹਾ ਚੋਣਾਂ ਲੜ ਸਕਦੀ ਹੈ। ਉਂਝ ਜ਼ਿਆਦਾਤਰ ਚੋਣਾਂ ਦੇ ਸਮੇਂ ਹੀ ਸਰਗਰਮ ਨਜ਼ਰ ਆਉਣ ਵਾਲੀ ਪ੍ਰਿਯੰਕਾ ਸਿਆਸਤ ਤੋਂ ਦੂ ਰਹਿਣ ਦੇ ਪੱਖ ''ਚ ਰਹਿੰਦੀ ਹੈ। ਇਕ ਵਾਰ ਫਿਰ ਉਹ ਮੈਦਾਨ ''ਚ ਹੈ ਅਤੇ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ। ਇਸ ਦੌਰਾਨ ਇਸ ਗੱਲ ਦੇ ਕਿਆਸ ਲੱਗਣੇ ਵੀ ਸ਼ੁਰੂ ਹੋ ਗਏ ਹਨ ਕਿ ਉਹ ਆਪਣੀ ਮਾਂ ਅਤੇ ਪਾਰਟੀ ਚੇਅਰਪਰਸਨ ਸੋਨੀਆ ਗਾਂਧੀ ਦੀ ਰਵਾਇਤੀ ਸੀਟ ਤੋਂ ਮੈਦਾਨ ''ਚ ਉਤਰ ਸਕਦੀ ਹੈ। ਸਪਾ-ਕਾਂਗਰਸ ਗਠਜੋੜ ਤੋਂ ਬਾਅਦ ਕਾਂਗਰਸ ਨੇ ਵੀ ਇਸ ਦਾ ਸਿਹਰਾ ਪ੍ਰਿਯੰਕਾ ਨੂੰ ਦਿੰਦੇ ਹੋਏ ਉਨ੍ਹਾਂ ਦੇ ਸਰਗਰਮ ਸਿਆਸਤ ''ਚ ਪੈਰ ਰੱਖਣ ਦਾ ਇਸ਼ਾਰਾ ਕੀਤਾ।
ਗਠਜੋੜ ਤੋਂ ਬਾਅਦ ਕਾਂਗਰਸ ਨੇਤਾ ਅਹਿਮਦ ਪਟੇਲ ਵੱਲੋਂ ਟਵੀਟ ਕਰ ਕੇ ਪ੍ਰਿਯੰਕਾ ਦੀ ਇਸ ''ਚ ਭੂਮਿਕਾ ਨੂੰ ਮੰਨਿਆ, ਜਿਸ ਤੋਂ ਬਾਅਦ ਕਾਂਗਰਸ ਨੇ ਹੁਣ ਵੀ ਉਨ੍ਹਾਂ ਦੇ ਸਿਆਸੀ ਭਵਿੱਖ ''ਤੇ ਗੱਲ ਕਰਨ ਨਾਲ ਜੋ ਦੂਰੀ ਬਣਾਈ ਸੀ, ਉਸ ''ਚ ਤਬਦੀਲੀ ਆਈ। ਪ੍ਰਿਯੰਕਾ ਦੀ ਵਧਦੀ ਰਾਜਨੀਤਕ ਭੂਮਿਕਾ ਨੂੰ ਲੈ ਕੇ ਇਸ ਗੱਲ ਦੇ ਕਿਆਸ ਤੇਜ਼ ਹੋ ਗਏ ਹਨ ਕਿ ਉਹ 2019 ''ਚ ਸੋਨੀਆ ਦੀ ਥਾਂ ਮੈਦਾਨ ਸੰਭਾਲ ਸਕਦੀ ਹੈ। ਕਾਂਗਰਸ ਚੇਅਰਪਰਸਨ ਜਿਨ੍ਹਾਂ ਨੇ 1999 ''ਚ ਅਮੇਠੀ ਤੋਂ ਚੋਣਾਂ ਲੜੀਆਂ ਸਨ। 2004 ''ਚ ਰਾਏਬਰੇਲੀਆ ਗਈ ਅਤੇ ਅਮੇਠੀ ਸੀਟ ਰਾਹੁਲ ਦੇ ਨਾਂ ਹੋ ਗਈ। ਇਹ ਦੋਵੇਂ ਸੀਟਾਂ ਗਾਂਧੀ ਪਰਿਵਾਰ ਲਈ ਸੁਰੱਖਿਅਤ ਹਨ ਅਤੇ ਇਨ੍ਹਾਂ ਲਈ ਪ੍ਰਿਯੰਕਾ 1999 ਤੋਂ ਚੋਣ ਪ੍ਰਚਾਰ ਕਰਦੀ ਆ ਰਹੀ ਹੈ। ਭਾਵੇਂ ਹੀ ਤਾਜ਼ਾ ਹਾਲਾਤ ਤੋਂ ਬਾਅਦ ਪ੍ਰਿਯੰਕਾ ਨੂੰ ਲੈ ਕੇ ਫਿਰ ਕਿਆਸ ਜਾਰੀ ਹੈ, ਉੱਥੇ ਹੀ ਪਾਰਟੀ ਰਾਹੁਲ ਨੂੰ ਚੇਅਰਮੈਨ ਬਣਾਉਣ ਦੀ ਯੋਜਨਾ ਨਾਲ ਡਿੱਗਦੀ ਨਹੀਂ ਦਿੱਸ ਰਹੀ।
ਕਾਂਗਰਸ ਦੇ ਬੁਲਾਰੇ ਅਜੇ ਕੁਮਾਰ ਅਨੁਸਾਰ ਜਿੱਥੇ ਤੱਕ ਯੂ.ਪੀ. ''ਚ ਚੋਣਾਂ ਦਾ ਸਵਾਲ ਹੈ, ਰਾਹੁਲ ਗਾਂਧੀ ਨੇ ਗੁਲਾਮ ਨਬੀ ਆਜ਼ਾਦ ਅਤੇ ਪ੍ਰਿਯੰਕਾ ਨੂੰ ਕਿਹਾ ਸੀ ਕਿ ਉਹ ਗਠਜੋੜ ਨੂੰ ਤੈਅ ਕਰਨ। ਪਾਰਟੀ ਦੇ ਸੀਨੀਅਰ ਨੇਤਾਵਾਂ ਅਨੁਸਾਰ ਕਾਂਗਰਸ ਨੇ ਵੱਖ-ਵੱਖ ਪੱਧਰ ''ਤੇ ਅਗਵਾਈ ਹੋ ਸਕਦੀ ਹੈ। ਜਿੱਥੇ ਰਾਹੁਲ ਗਾਂਧੀ ਪਾਰਟੀ ਨੂੰ ਲੀਡ ਕਰ ਸਕਦੇ ਹਨ, ਉੱਥੇ ਹੀ ਪ੍ਰਿਯੰਕਾ ਸਾਧਾਰਣ ਭੂਮਿਕਾ ''ਚ ਰਹਿ ਸਕਦੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਸਭ ਜਲਦ ਹੋ ਸਕਦਾ ਹੈ, ਕਿਉਂਕਿ ਲੋਕ ਸਭਾ ਚੋਣਾਂ ਨੂੰ ਅਜੇ 2 ਸਾਲ ਦਾ ਸਮਾਂ ਹੈ। ਸੂਤਰਾਂ ਅਨੁਸਾਰ ਪਾਰਟੀ ਨਾਲ ਪ੍ਰਿਯੰਕਾ ਦੇ ਰਸਮੀ ਤੌਰ ਨਾਲ ਜੁੜਨ ਬਾਰੇ ਪੂਰੀ ਤਰ੍ਹਾਂ ਸੋਚਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਦੇ ਵਧਦੇ ਕਦਮਾਂ ਦੇ ਪਿੱਛੇ ਕਿਤੇ ਸੋਨੀਆ ਗਾਂਧੀ ਦਾ ਸਿਆਸਤ ਤੋਂ ਹਟਣ ਦਾ ਫੈਸਲਾ ਤਾਂ ਨਹੀਂ। ਇਕ ਅੰਦਰੂਨੀ ਵਿਅਕਤੀ ਅਨੁਸਾਰ ਇਹ ਸੱਚ ਹੈ ਕਿ ਰਾਹੁਲ ਦੀ ਪ੍ਰਿਯੰਕਾ ''ਤੇ ਨਿਰਭਰਤਾ ਵਧੀ ਹੈ। ਸੋਨੀਆ ਦੇ ਬੀਮਾਰ ਹੋਣ ਕਾਰਨ ਉਨ੍ਹਾਂ ਨੇ ਕਈ ਚੀਜ਼ਾਂ ਛੱਡ ਦਿੱਤੀਆਂ ਹਨ, ਜਿਨ੍ਹਾਂ ਨੂੰ ਪ੍ਰਿਯੰਕਾ ਸੰਭਾਲ ਰਹੀ ਹੈ।
