ਨਿੱਜੀ ''ਪਲੇਅ ਸਕੂਲਾਂ'' ਨੂੰ ਲੈਣੀ ਹੋਵੇਗੀ ਮਾਨਤਾ

03/18/2019 9:33:52 PM

ਭਿਵਾਨੀ— ਹਰਿਆਣਾ 'ਚ ਪ੍ਰਾਇਵੇਟ ਪਲੇਅ ਸਕੂਲਾਂ ਨੂੰ ਹੁਣ ਹਰਿਆਣਾ ਤੇ ਬਾਲ ਵਿਕਾਸ ਵਿਭਾਗ ਤੋਂ ਮਾਨਤਾ ਪ੍ਰਾਪਤ ਕਰਨੀ ਹੋਵੇਗੀ। ਇਹ ਜਾਣਕਾਰੀ ਇਥੇ ਭਿਵਾਨੀ ਜ਼ਿਲੇ ਦੀ ਔਰਤ ਤੇ ਬਾਲ ਵਿਕਾਸ ਵਿਭਾਗ ਦੀ ਪ੍ਰੋਗਰਾਮ ਅਧਿਕਾਰੀ ਪ੍ਰਣਿਤਾ ਗੋਸਵਾਮੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਲੇਅ ਸਕੂਲਾਂ ਦੀ ਮਾਨਤਾ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ-ਪੱਤਰ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਦਫਤਰ ਤੇ ਔਰਤ ਅਤੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਦੇ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਰਜਿਸ਼ਟਰੇਸ਼ਨ ਪੱਤਰ ਭਰ ਕੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਜਾਂ ਜ਼ਿਲਾ ਪ੍ਰੋਗਰਾਮ ਅਧਿਕਾਰੀ ਦੇ ਦਫਤਰ 'ਚ 5 ਅਪ੍ਰੈਲ 2019 ਤਕ ਜਮਾਂ ਕਰਵਾ ਸਕਦੇ ਹਨ।


Inder Prajapati

Content Editor

Related News