ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ; ਡਾਰਕ ਵੈੱਬ 'ਚ ਉਲਝ ਕੇ ਰਹਿ ਗਈ ਪੁਲਸ ਦੀ ਜਾਂਚ
Thursday, May 02, 2024 - 03:24 PM (IST)

ਨਵੀਂ ਦਿੱਲੀ- ਬੀਤੇ ਕੱਲ ਦਿੱਲੀ ਵਿਚ ਕਰੀਬ 100 ਸਕੂਲਾਂ 'ਚ ਤਰਥਲੀ ਮਚ ਗਈ। ਸਕੂਲਾਂ ਵਿਚ ਹਫੜਾ-ਦਫੜੀ ਦੇ ਮਾਹੌਲ ਦੀ ਵਜ੍ਹਾ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈ-ਮੇਲ ਸੀ। ਦਰਅਸਲ ਦਿੱਲੀ-NCR ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਹਾਲਾਂਕਿ ਸਾਰੇ ਸਕੂਲਾਂ ਦੀ ਜਾਂਚ ਮਗਰੋਂ ਪੁਲਸ ਨੂੰ ਕੁਝ ਵੀ ਨਹੀਂ ਮਿਲਿਆ। ਦੱਸ ਦੇਈਏ ਕਿ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦਾ ਮਾਮਲਾ ਕੋਈ ਪਹਿਲੀ ਵਾਰ ਨਹੀਂ ਹੈ। ਪਹਿਲਾਂ ਵੀ ਦਿੱਲੀ ਦੇ ਸਕੂਲਾਂ ਨੂੰ ਧਮਕੀ ਮਿਲਦੀ ਰਹੀ ਹੈ ਪਰ ਇੰਨੇ ਵੱਡੇ ਪੱਧਰ 'ਤੇ ਇਕੱਠੇ 100 ਸਕੂਲਾਂ ਨੂੰ ਧਮਕੀ ਪਹਿਲੀ ਵਾਰ ਮਿਲੀ ਹੈ। ਇਨ੍ਹਾਂ 'ਚ ਕੁਝ ਮਾਮਲਿਆਂ ਵਿਚ ਹੀ ਪੁਲਸ ਦੋਸ਼ੀਆਂ ਤੱਕ ਪਹੁੰਚ ਪਾਉਂਦੀ ਹੈ। ਇਸ ਦੇ ਪਿੱਛੇ ਦੀ ਵਜ੍ਹਾ ਜ਼ਿਆਦਾਤਰ ਮਾਮਲਿਆਂ 'ਚ ਮੇਲ ਭੇਜਣ ਵਾਲਿਆਂ ਵਲੋਂ ਵਿਦੇਸ਼ੀ ਸਰਵਰ ਜਾਂ ਡਾਰਕ ਵੈੱਬ ਦਾ ਇਸਤੇਮਾਲ ਕਰਨ ਦੇ ਚੱਲਦੇ ਮੇਲ ਭੇਜਣ ਵਾਲਿਆਂ ਤੱਕ ਪੁਲਸ ਨਹੀਂ ਪਹੁੰਚ ਪਾਉਂਦੀ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਕਈ ਸਕੂਲਾਂ ਨੂੰ ਈ-ਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤਲਾਸ਼ 'ਚ ਜੁੱਟੀ ਪੁਲਸ
ਜ਼ਿਆਦਾਤਰ ਮਾਮਲਿਆਂ ਵਿਚ ਅਜਿਹੀਆਂ ਈਮੇਲਾਂ ਵਿਦੇਸ਼ੀ ਸਰਵਰਾਂ ਅਤੇ ਡਾਰਕਵੈਬ ਦੀ ਮਦਦ ਨਾਲ ਭੇਜੀਆਂ ਜਾਂਦੀਆਂ ਹਨ। ਜਿਸ ਕਾਰਨ ਮੁਲਜ਼ਮ ਦੇ ਆਈਪੀ ਐਡਰੈੱਸ ਨੂੰ ਟਰੇਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇੰਟਰਨੈੱਟ 'ਤੇ ਕੁਝ ਅਜਿਹੇ ਸੇਵਾ ਪ੍ਰਦਾਤਾ ਹਨ ਜੋ ਆਪਣੇ ਗਾਹਕਾਂ ਦੀ ਜਾਣਕਾਰੀ ਸਾਂਝੀ ਨਹੀਂ ਕਰਦੇ ਅਤੇ ਦੋਸ਼ੀ ਇਸ ਦਾ ਫਾਇਦਾ ਉਠਾਉਂਦੇ ਹਨ। ਇਸੇ ਕਰਕੇ ਬਹੁਤੇ ਕੇਸ ਅਣਸੁਲਝੇ ਰਹਿੰਦੇ ਹਨ।
ਇਹ ਵੀ ਪੜ੍ਹੋ- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿੱਥੇ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇਂ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। 96 ਫੀਸਦੀ ਇੰਟਰਨੈੱਟ ਡੀਪ ਵੈੱਬ ਅਤੇ ਡਾਰਕ ਵੈੱਬ ਦੇ ਅਧੀਨ ਆਉਂਦਾ ਹੈ। ਅਸੀਂ ਸਿਰਫ ਚਾਰ ਫ਼ੀਸਦੀ ਇੰਟਰਨੈਟ ਸਮੱਗਰੀ ਦੀ ਵਰਤੋਂ ਕਰਦੇ ਹਾਂ, ਜਿਸ ਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਡੀਪ ਵੈੱਬ 'ਤੇ ਸਮੱਗਰੀ ਨੂੰ ਐਕਸੈਸ ਕਰਨ ਲਈ ਪਾਸਵਰਡ ਦੀ ਲੋੜ ਹੁੰਦੀ ਹੈ ਜਿਸ ਵਿਚ ਈ-ਮੇਲ, ਨੈੱਟਬੈਂਕਿੰਗ ਸ਼ਾਮਲ ਹੈ। ਡਾਰਕ ਵੈੱਬ ਨੂੰ ਖੋਲ੍ਹਣ ਲਈ ਟਾਰ ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਡਰੱਗਜ਼, ਹਥਿਆਰ, ਪਾਸਵਰਡ, ਪੋਰਨ ਵਰਗੀਆਂ ਪਾਬੰਦੀਸ਼ੁਦਾ ਚੀਜ਼ਾਂ ਡਾਰਕ ਵੈੱਬ 'ਤੇ ਉਪਲਬਧ ਹਨ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਕਿਵੇਂ ਕਰਦਾ ਹੈ ਕੰਮ?
ਡਾਰਕ ਵੈੱਬ ਰੂਟਿੰਗ ਤਕਨਾਲੋਜੀ 'ਤੇ ਕੰਮ ਕਰਦਾ ਹੈ। ਇਹ ਯੂਜ਼ਰਸ ਨੂੰ ਟ੍ਰੈਕਿੰਗ ਅਤੇ ਸਰਵਿਲਾਂਸ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਦੀ ਗੋਪਨੀਅਤਾ ਨੂੰ ਬਣਾਈ ਰੱਖਣ ਲਈ ਸੈਂਕੜੇ ਥਾਵਾਂ ਦੇ ਰੂਟ ਅਤੇ ਰੀ-ਰੂਟ ਕਰਦਾ ਹੈ। ਆਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਡਾਰਕ ਵੈੱਬ ਵੱਡੀ ਗਿਣਤੀ ਵਿਚ IP ਪਤਿਆਂ ਤੋਂ ਕਨੈਕਟ ਅਤੇ ਡਿਸਕਨੈਕਟ ਹੁੰਦਾ ਹੈ, ਜਿਸ ਨਾਲ ਇਸ ਨੂੰ ਟਰੈੱਕ ਕਰਨਾ ਅਸੰਭਵ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8