ਸੋਸ਼ਲ ਮੀਡੀਆ ’ਤੇ ਬਣੇ ਨਿੱਜੀ ਚੈਨਲਾਂ ’ਤੇ ਲੁਟੇਰਿਆ ਨੂੰ ਗੈਂਗਸਟਰ ਦੱਸ ਸ਼ਹਿਰ ’ਚ ਫੈਲਾਈ ਦਹਿਸ਼ਤ

Wednesday, May 01, 2024 - 12:53 PM (IST)

ਸੋਸ਼ਲ ਮੀਡੀਆ ’ਤੇ ਬਣੇ ਨਿੱਜੀ ਚੈਨਲਾਂ ’ਤੇ ਲੁਟੇਰਿਆ ਨੂੰ ਗੈਂਗਸਟਰ ਦੱਸ ਸ਼ਹਿਰ ’ਚ ਫੈਲਾਈ ਦਹਿਸ਼ਤ

ਗੁਰੂਹਰਸਹਾਏ (ਸੁਨੀਲ ਵਿੱਕੀ) – ਬੀਤੇ ਐਤਵਾਰ ਦੀ ਦੇਰ ਸ਼ਾਮ ਨੂੰ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਲਖਮੀਰਪੁਰਾ ਦੇ ਮੋੜ ’ਤੇ ਪੁਲਸ ਅਤੇ 3 ਲੁਟੇਰਿਆਂ ਵਿਚਕਾਰ ਹੋਈ ਫਾਈਰਿੰਗ ਤੋਂ ਬਾਅਦ ਪੁਲਸ ਨੇ ਇਕ ਚੋਰ-ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦ ਕਿ ਉਸ ਦੇ ਦੋ ਸਾਥੀ ਉਥੋਂ ਭੱਜਣ ’ਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਇਹ ਖ਼ਬਰ ਜਿਵੇਂ ਹੀ ਇਲਾਕੇ ਦੇ ਵੱਖ-ਵੱਖ ਸੋਸ਼ਲ ਮੀਡੀਆ, ਜਿਨ੍ਹਾਂ ਨੇ ਆਪਣੇ ਨਿਜੀ ਚੈਨਲ ਬਣਾਏ ਹੋਏ ਹਨ, 'ਤੇ ਵੱਡੀ ਬ੍ਰੇਕਿੰਗ ਖ਼ਬਰ ਦੱਸ ਕੇ ਕਿਹਾ ਕਿ ਦੇਰ ਸ਼ਾਮ ਪੁਲਸ ਅਤੇ ਗੈਂਗਸਟਰਾ ਵਿਚ ਗੋਲੀਬਾਰੀ ਚਲੀ ਹੈ, ਜਿਸ ਦੇ ਨਾਲ ਹੀ ਇਲਾਕਾ ਨਿਵਾਸੀ ਸਹਿਮ ਦੇ ਮਾਹੌਲ ਵਿਚ ਆ ਗਏ ਕਿ ਸਾਡੇ ਇਲਾਕੇ ਵਿਚ ਵੀ ਗੈਂਗਸਟਰ ਪੈਦਾ ਹੋ ਚੁੱਕੇ ਹਨ। ਉਨ੍ਹਾਂ ਨੇ ਜਦ ਇਲਾਕੇ ਦੇ ਕਈ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੂੰ ਇਸ ਸਬੰਧੀ ਫੋਨ ਕਰ ਕੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਗੈਂਗਸਟਰਾਂ ਦੀ ਇਲਾਕੇ ’ਚ ਕੋਈ ਗੱਲ ਨਹੀਂ ਹੈ। ਇਹ ਜੋ ਮੁਕਾਬਲਾ ਹੋਇਆ ਹੈ, ਇਹ ਨੌਜਵਾਨ ਕਿਸੇ ਲੁੱਟ-ਖੋਹ ਦੀ ਵਾਰਦਤ ਨੂੰ ਅੰਜਾਮ ਦੇਣ ਵਾਲੇ ਸਨ ਨਾ ਕਿ ਇਹ ਗੈਂਗਸਟਰ ਸਨ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਇਲਾਕੇ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਅਤੇ ਮੀਡੀਆ ਨਾਲ ਸਬੰਧਤ ਸਰਕਾਰੀ ਅਦਾਰੇ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਸੋਸ਼ਲ ਮੀਡੀਆ ’ਤੇ ਬਣੇ ਆਪਣੇ ਨਿਜੀ ਚੈਨਲਾਂ ’ਤੇ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਗੈਂਗਸਟਰ ਜਾਂ ਕੋਈ ਹੋਰ ਵੱਡਾ ਕ੍ਰਿਮੀਨਲ ਦੱਸ ਕੇ ਇਲਾਕੇ ਵਿਚ ਦਹਿਸ਼ਤ ਫੈਲਾਈ ਹੈ, ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਬਣੇ ਨਿੱਜੀ ਚੈਨਲਾਂ ਦੀ ਜਾਂਚ ਕੀਤੀ ਜਾਵੇ। ਗਲਤ ਪਾਏ ਜਾਣ ’ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਸੋਸ਼ਲ ਮੀਡੀਆ ’ਤੇ ਝੂਠੀਆਂ ਖ਼ਬਰਾਂ ਤੇ ਅਫਵਾਹ ਨਾ ਫੈਲਾਅ ਸਕੇ।

ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ

ਦੱਸ ਦੇਈਏ ਕਿ ਝੂਠੀਆਂ ਖ਼ਬਰਾਂ ਅਤੇ ਅਫਵਾਵਾਂ ਫੈਲਾਣ ਨਾਲ ਕਈ ਵਾਰ ਵੱਡੇ ਹਾਦਸੇ ਹੋ ਜਾਂਦੇ ਹਨ। ਇਲਾਕੇ ਦੇ ਪੁਲਸ ਉੱਚ ਅਧਿਕਾਰੀਆਂ ਵੱਲੋਂ ਵੀ ਇਨ੍ਹਾਂ ਦੀਆਂ ਪੋਸਟਾਂ ਦੇਖੀਆਂ ਗਈਆਂ ਹਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਵੀ ਕਮੈਂਟ ਨਹੀਂ ਕੀਤਾ ਕਿ ਇਹ ਗੈਂਗਸਟਰ ਨਹੀਂ, ਬਲਕਿ ਲੁੱਟ-ਖੋਹ ਕਰਨ ਵਾਲਾ ਗਿਰੋਹ ਹੈ। ਲੋਕਾਂ ’ਚ ਚਰਚਾ ਚੱਲ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੋਸਟਾਂ ਨੂੰ ਇਗਨੋਰ ਕਿਉਂ ਕੀਤਾ ਗਿਆ ਹੈ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News