PM ਮੋਦੀ ਨੇ ਕਸ਼ਮੀਰੀ ਨੌਜਵਾਨ ਨਾਲ ਲਈ ਸੈਲਫ਼ੀ, ਦੱਸਿਆ ਆਪਣਾ ਦੋਸਤ

03/07/2024 8:15:39 PM

ਸ਼੍ਰੀਨਗਰ (ਭਾਸ਼ਾ)- ਕਸ਼ਮੀਰੀ ਨੌਜਵਾਨ ਨਾਜ਼ਿਮ ਨਜ਼ੀਰ ਲਈ ਵੀਰਵਾਰ ਨੂੰ ਇਹ ਇਕ ਸੁਫ਼ਨਾ ਸੱਚ ਹੋਣ ਵਾਲਾ ਪਲ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਉਸ ਨਾਲ ਇਕ ਸੈਲਫ਼ੀ ਲਈ ਸਗੋਂ ਉਸ ਨੂੰ ਆਪਣਾ 'ਦੋਸਤ' ਵੀ ਕਿਹਾ। ਨਜ਼ੀਰ ਨੇ ਇਕ ਸਫ਼ਲ ਮਧੂਮੱਖੀ ਪਾਲਣ ਇਕਾਈ ਸਥਾਪਤ ਕੀਤੀ ਹੋਈ ਹੈ। ਉਹ ਉਨ੍ਹਾਂ ਨੌਜਵਾਨਾਂ 'ਚੋਂ ਇਕ ਸੀ, ਜਿਸ ਨੂੰ ਬਖ਼ਸ਼ੀ ਸਟੇਡੀਅਮ 'ਚ ਪ੍ਰਧਾਨ ਮੰਤਰੀ ਦੀ ਜਨਤਕ ਰੈਲੀ ਤੋਂ ਬਾਅਦ ਪੀ.ਐੱਮ. ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਬਾਅਦ 'ਚ ਨਜ਼ੀਰ ਨਾਲ ਲਈ ਗਈ ਸੈਲਫ਼ੀ ਪੋਸਟ ਕਰਦੇ ਹੋਏ ਇਕ ਟਵੀਟ ਵੀ ਕੀਤਾ। ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਕੀਤੀ ਗਈ ਪੋਸਟ 'ਚ ਕਿਹਾ,''ਮੇਰੇ ਦੋਸਤ ਨਜ਼ੀਰ ਨਾਲ ਇਕ ਯਾਦਗਾਰ ਸੈਲਫ਼ੀ। ਮੈਂ ਉਨ੍ਹਾਂ ਦੇ ਚੰਗੇ ਕੰਮ ਤੋਂ ਬੇਹੱਦ ਖੁਸ਼ ਹਾਂ। ਜਨਸਭਾ ਤੋਂ ਬਾਅਦ ਉਨ੍ਹਾਂ ਨੇ ਇਕ ਸੈਲਫ਼ੀ ਦੀ ਅਪੀਲ ਕੀਤੀ ਅਤੇ ਮੈਨੂੰ ਉਨ੍ਹਾਂ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਮੇਰੀਆਂ ਸ਼ੁੱਭਕਾਮਨਾਵਾਂ।''

PunjabKesari

ਪੁਲਵਾਮਾ ਜ਼ਿਲ੍ਹੇ ਦੇ ਨੌਜਵਾਨ ਮੁੰਡੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਧੂਮੱਖੀ ਪਾਲਣ ਖੇਤਰ 'ਚ 'ਮਿੱਠੀ ਕ੍ਰਾਂਤੀ' ਲਿਆਏ ਹਨ। ਪੀ.ਐੱਮ. ਮੋਦੀ ਨੇ ਨਜ਼ੀਰ ਦੀ ਕਹਾਣੀ ਸੁਣਨ ਤੋਂ ਬਾਅਦ ਕਿਹਾ ਕਿ ਅਸੀਂ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਬਾਰੇ ਤਾਂ ਸੁਣਿਆ ਸੀ ਪਰ ਤੁਸੀਂ 'ਮਿੱਠੀ ਕ੍ਰਾਂਤੀ' ਲੈ ਕੇ ਆਏ ਹੋ। ਨਜ਼ੀਰ ਨੇ ਕਿਹਾ ਕਿ ਉਸ ਨੇ ਸ਼ੌਂਕ ਵਜੋਂ 2 ਬਕਸਿਆਂ 'ਚ ਮਧੂਮੱਖੀ ਪਾਲਣ ਸ਼ੁਰੂ ਕੀਤਾ ਸੀ ਪਰ ਜਲਦ ਹੀ ਬਕਸਿਆਂ ਦੀ ਗਿਣਤੀ 25 ਤੱਕ ਵਧਾਉਣ ਲਈ ਇਕ ਸਰਕਾਰੀ ਯੋਜਨਾ ਦਾ ਲਾਭ ਚੁੱਕਿਆ। ਉਸ ਨੇ ਕਿਹਾ ਕਿ ਮਧੂ ਮੱਖੀ ਪਾਲਣ ਨਾਲ ਸਭ ਤੋਂ ਪਹਿਲਾਂ ਮੈਂ 75 ਕਿਲੋਗ੍ਰਾਮ ਸ਼ਹਿਦ ਕੱਢਿਆ, ਜਿਸ ਨਾਲ ਮੈਂ 60 ਹਜ਼ਾਰ ਰੁਪਏ ਕਮਾਏ। ਇਸ ਤੋਂ ਬਾਅਦ ਮੈਂ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ (ਪੀ.ਐੱਮ.ਈ.ਜੀ.ਪੀ) ਦੇ ਅਧੀਨ 5 ਲੱਖ ਰੁਪਏ ਦਾ ਕਰਜ਼ ਲਿਆ ਅਤੇ ਮਧੂਮੱਖੀ ਪਾਲਣ ਲਈ 200 ਹੋਰ ਬਕਸੇ ਜੋੜੇ। ਅਜਿਹੇ 'ਚ ਸ਼ਹਿਦ ਦੀ ਪੈਦਾਵਾਰ ਚੰਗੀ ਹੋਈ ਅਤੇ ਆਨਲਾਈਨ ਮਾਰਕੀਟਿੰਗ ਰਾਹੀਂ ਅਸੀਂ ਲਗਭਗ 5000 ਕਿਲੋਗ੍ਰਾਮ ਸ਼ਹਿਦ ਵੇਚਿਆ। ਨਜ਼ੀਰ ਨੇ ਕਹਿਾ ਕਿ ਉਸ ਨੇ ਮਧੂਮੱਖੀ ਪਾਲਣ ਉੱਦਮ 'ਚ ਬਕਸਿਆਂ ਦੀ ਗਿਣਤੀ 2 ਹਜ਼ਾਰ ਤੱਕ ਵਧਾ ਦਿੱਤੀ ਹੈ। ਨਾਲ ਹੀ 100 ਹੋਰ ਨੌਜਵਾਨਾਂ ਇਸ 'ਚ ਸ਼ਾਮਲ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਸਾਨੂੰ 2023 'ਚ ਕਿਸਾਨ ਉਤਪਾਦਕ ਸੰਗਠਨ (ਐੱਫ.ਪੀ.ਓ.) ਦੀ ਮੈਂਬਰਸ਼ਿਪ ਮਿਲੀ। ਹੁਣ ਅਸੀਂ ਵੱਖ-ਵੱਖ ਪ੍ਰਦਰਸ਼ਨੀਆਂ 'ਚ ਪ੍ਰਤੀ ਸਟਾਲ ਇਕ ਲੱਖ ਰੁਪਏ ਕਮਾਉਂਦੇ ਹਾਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News