ਮਹਾਰਾਣੀ ਐਲਿਜ਼ਾਬੇਥ II ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਵੇਗੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ

Wednesday, Sep 14, 2022 - 03:36 PM (IST)

ਮਹਾਰਾਣੀ ਐਲਿਜ਼ਾਬੇਥ II ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਵੇਗੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਵਲੋਂ ਸੋਗ ਪ੍ਰਗਟ ਕਰਨ ਲਈ 17-19 ਸਤੰਬਰ ਤੱਕ ਲੰਡਨ ਦਾ ਦੌਰਾ ਕਰਨਗੇ। ਰਾਸ਼ਟਰਮੰਡਲ ਦੇਸ਼ਾਂ ਦੀ ਮੁਖੀ ਅਤੇ ਬ੍ਰਿਟੇਨ ਦੀ ਰਾਸ਼ਟਰ ਪ੍ਰਧਾਨ ਰਹੀ ਮਹਾਰਾਣੀ ਐਲਿਜ਼ਾਬੇਥ ਦਾ 8 ਸਤੰਬਰ ਨੂੰ ਦਿਹਾਂਤ ਹੋ ਗਿਆ। ਉਹ 96 ਸਾਲ ਦੀ ਸੀ। ਮਹਾਰਾਣੀ ਦਾ ਅੰਤਿਮ ਸੰਸਕਾਰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਸੋਮਵਾਰ, 19 ਸਤੰਬਰ ਨੂੰ ਦੁਪਹਿਰ 3.30 ਵਜੇ ਹੋਵੇਗਾ।

ਇਹ ਵੀ ਪੜ੍ਹੋ- ਮਹਾਰਾਣੀ ਐਲੀਜ਼ਾਬੈੱਥ II ਨੂੰ ਸਨਮਾਨ, ਭਾਰਤ ’ਚ ਝੁਕਾਇਆ ਗਿਆ ‘ਤਿਰੰਗਾ’

ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘਾ ਸੋਗ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ 2015 ਅਤੇ 2018 ਵਿਚ ਮਹਾਰਾਣੀ ਨਾਲ ਆਪਣੀਆਂ ‘ਯਾਦਗਾਰ’ ਮੁਲਾਕਾਤਾਂ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਦਿਆਲਤਾ ਨੂੰ ਕਦੇ ਨਹੀਂ ਭੁੱਲਣਗੇ। ਓਧਰਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 12 ਸਤੰਬਰ ਨੂੰ ਨਵੀਂ ਦਿੱਲੀ ਵਿਚ  ਬ੍ਰਿਟਿਸ਼ ਹਾਈ ਕਮਿਸ਼ਨ ’ਚ ਜਾ ਕੇ ਰਸਮੀ ਰੂਪ ਨਾਲ ਭਾਰਤ ਵਲੋਂ ਸੋਗ ਜ਼ਾਹਰ ਕੀਤਾ। ਭਾਰਤ ਨੇ ਮਰਹੂਮ ਮਹਾਰਾਣੀ ਦੇ ਸਨਮਾਨ ’ਚ 11 ਸਤੰਬਰ ਨੂੰ ਇਕ ਦਿਨ ਦਾ ਰਾਸ਼ਟਰੀ ਸੋਗ ਵੀ ਐਲਾਨ ਕੀਤਾ ਸੀ। ਇਸ ਦੌਰਾਨ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ ਸੀ।

ਇਹ ਵੀ ਪੜ੍ਹੋ- ਇਸ ਤਰ੍ਹਾਂ ਦੀ ਸੀ ਮਹਾਰਾਣੀ ਐਲਿਜ਼ਾਬੈਥ II ਦੀ ਸ਼ਾਹੀ ਜ਼ਿੰਦਗੀ, ਜਾਣੋ ਕਿਸ ਨੂੰ ਮਿਲੇਗਾ 'ਕੋਹਿਨੂਰ ਹੀਰਾ'

ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਰਾਣੀ ਐਲਿਜ਼ਾਬੇਥ ਦੇ 70 ਸਾਲਾਂ ਦੇ ਲੰਬੇ ਸ਼ਾਸਨਕਾਲ ’ਚ ਭਾਰਤ ਅਤੇ ਬ੍ਰਿਟੇਨ ਸਬੰਧ ਮਜ਼ਬੂਤ ਹੋਏ। ਉਨ੍ਹਾਂ ਨੇ ਰਾਸ਼ਟਰਮੰਡਲ ਦੇ ਪ੍ਰਧਾਨ ਦੇ ਰੂਪ ’ਚ ਲੱਖਾਂ-ਕਰੋੜਾਂ ਲੋਕਾਂ ਦੇ ਕਲਿਆਣ ਲਈ ਮਹੱਤਵਪੂਰਨ ਯੋਗਦਾਨ ਪਾਇਆ।


author

Tanu

Content Editor

Related News