ਬੀ.ਪੀ.ਐੱਲ. ''ਚ ਨਾਮ ਦਰਜ ਕਰਵਾਉਣ ਦੇ ਬਹਾਨੇ 19 ਸਾਲਾਂ ਗਰਭਵਤੀ ਨਾਲ ਕੀਤਾ ਬਲਾਤਕਾਰ
Thursday, Apr 19, 2018 - 02:39 PM (IST)

ਨਾਹਨ— ਦੇਵਭੂਮੀ ਹਿਮਾਚਲ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਸਿਰਮੌਰ ਜ਼ਿਲੇ 'ਚ ਇਕ 19 ਸਾਲਾਂ ਦੀ ਗਰਭਵਤੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਸਕੱਤਰ ਨੇ ਬਹਾਨੇ ਨਾਲ ਮਹਿਲਾ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ।
ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਇਸ ਮਹਿਲਾ ਨੂੰ ਬੀ.ਪੀ.ਐੈੱਲ. ਸੂਚੀ 'ਚ ਨਾਮ ਦਰਜ ਕਰਵਾਉਣ ਨੂੰ ਲੈ ਕੇ ਸੋਸ਼ਣ ਕੀਤਾ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਕੁਕਰਮ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਨੌਹਰਾਧਾਰ ਵਿਕਾਸ ਖੰਡ ਤਹਿਤ ਗਵਾਹੀ ਪੰਚਾਇਤ ਨਾਲ ਜੁੜਿਆ ਹੋਇਆ ਹੈ। ਦੋਸ਼ੀ ਪੰਚਾਇਤ ਸਕੱਤਰ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਲੋਕਾਂ 'ਚ ਜ਼ਬਰਦਸਤ ਗੁੱਸਾ ਹੈ।