ਗਰਭਵਤੀ ਔਰਤ ਰੇਪ ਮਾਮਲਾ: ਸਾਹਮਣੇ ਆਈ ਪੀੜਤਾ, ਸੁਣਾਈ ਆਪਬੀਤੀ

04/26/2018 6:25:01 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ 'ਚ 18 ਅਪ੍ਰੈਲ ਨੂੰ ਨੋਹਰਾਧਾਰ 'ਚ ਪੰਚਾਇਤ ਸਕੱਤਰ ਦੀ ਦਰਿੰਦਗੀ ਦਾ ਸ਼ਿਕਾਰ ਹੋਈ 19 ਸਾਲਾਂ ਗਰਭਵਤੀ ਔਰਤ ਹੁਣ ਖੁਲ੍ਹ ਕੇ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਆਪਬੀਤੀ ਸੁਣਾ ਰਹੀ ਹੈ। 
ਮਾਮਲਾ ਸਿਰਮੌਰ ਜ਼ਿਲੇ ਦੇ ਗਵਾਹੀ ਪੰਚਾਇਤ ਦਾ ਹੈ। ਪੰਚਾਇਤ ਸਕੱਤਰ ਨੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਗਰਭਵਤੀ ਔਰਤ ਨੂੰ ਜੰਗਲ 'ਚ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਦੋਸ਼ੀ ਪੰਚਾਇਤ ਸਕੱਤਰ ਨੂੰ ਗ੍ਰਿਫਤਾਰ ਕੀਤਾ ਹੈ। ਉਹ 7 ਮਈ ਤੱਕ ਨਿਆਇਕ ਹਿਰਾਸਤ 'ਚ ਹਨ। ਦੋਸ਼ ਹੈ ਕਿ ਪੰਚਾਇਤ ਸਕੱਤਰ ਨੇ ਪਹਿਲੇ ਵੀ ਬੀ.ਪੀ.ਐਲ ਸੂਚੀ 'ਚ ਨਾਮ ਪਾਉਣ ਨੂੰ ਲੈ ਕੇ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਔਰਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪੰਚਾਇਤ ਸਕੱਤਰ ਦੀ ਗੱਲ ਨਹੀਂ ਮੰਨੀ ਤਾਂ ਉਹ ਉਸ ਨੂੰ ਜ਼ਬਰਦਸਤੀ ਜੰਗਲ 'ਚ ਲੈ ਗਿਆ ਅਤੇ ਉਥੇ ਉਸ ਨੇ ਬਲਾਤਕਾਰ ਕੀਤਾ। 
ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਹ ਜੰਗਲ 'ਚ ਲਕੜੀਆਂ ਲੈਣ ਗਿਆ ਸੀ। ਵਾਪਸ ਆਉਣ 'ਤੇ ਜਦੋਂ ਉਸ ਨੇ ਪਤਨੀ ਦੇ ਚੀਂਕਣ ਦੀ ਆਵਾਜ਼ ਸੁਣੀ ਤਾਂ ਉਹ ਮੌਕੇ 'ਤੇ ਪੁੱਜਾ ਪਰ ਦੋਸ਼ੀ ਉਦੋਂ ਤੱਕ ਭੱਜ ਚੁੱਕਿਆ ਸੀ। ਇਸ ਦੇ ਬਾਅਦ ਔਰਤ ਨੇ ਪਤੀ ਅਤੇ ਚਾਚੇ ਨੂੰ ਘਟਨਾ ਦੇ ਬਾਰੇ ਦੱਸਿਆ ਅਤੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।
ਘਟਨਾ 18 ਅਪ੍ਰੈਲ ਦੀ ਹੈ। 20 ਅਪ੍ਰੈਲ ਨੂੰ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਸੋਮਨਾਥ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਆਈ.ਪੀ.ਸੀ ਧਾਰਾ 376 ਤਹਿਤ ਕੇਸ ਦਰਜ ਕੀਤਾ ਅਤੇ ਦੋਸ਼ੀ ਨੂੰ ਕੋਰਟ 'ਚ ਪੇਸ਼ ਕੀਤਾ। ਜਿੱਥੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆਹੈ। ਦੋਸ਼ੀ ਨੂੰ ਨਾਹਨ ਸੈਂਟਰਲ ਜੇਲ 'ਚ ਰੱਖਿਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਣੀ ਹੈ।


Related News