ਪਾਕਿਸਤਾਨ ''ਚੋਂ ਬੋਤਲ ''ਚ ਆਈ ਹੈਰੋਇਨ ਦੀ ਖ਼ੇਪ
Friday, Aug 22, 2025 - 05:13 PM (IST)

ਜਲਾਲਾਬਾਦ (ਸੁਨੀਲ ਨਾਗਪਾਲ) : ਜਲਾਲਾਬਾਦ 'ਚ ਬੀ. ਐੱਸ. ਐੱਫ. ਅਤੇ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਕ ਖੇਤ 'ਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ਾਸ ਇਨਪੁੱਟ ਦੇ ਆਧਾਰ 'ਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਇਲਾਕੇ ਨੂੰ ਸੀਲ ਕਰਕੇ ਸਰਚ ਮੁਹਿੰਮ ਚਲਾਈ ਤਾਂ ਟਾਹਲੀਵਾਲਾ ਇਲਾਕੇ ਤੋਂ ਖੇਤ 'ਚ ਪੀਲੀ ਟੇਪ 'ਚ ਲਿਪਟੀ ਸ਼ੱਕੀ ਵਸਤੂ ਦਾ ਪੈਕਟ ਬਰਾਮਦ ਹੋਇਆ।
ਜਦੋਂ ਖੋਲ੍ਹ ਕੇ ਦੇਖਿਆ ਕਿ ਬੋਤਲ 'ਚ ਪਾ ਕੇ ਹੈਰੋਇਨ ਦੀ ਖ਼ੇਪ ਭੇਜੀ ਗਈ ਸੀ। ਇਸ ਨੂੰ ਸਦਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਸ 'ਤੇ ਡੀ. ਐੱਸ. ਪੀ. ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।