Uppal Farm ਵਾਲੀ ਕੁੜੀ ਤੇ ਮੁੰਡੇ ਦਾ ਹੋ ਗਿਆ ਸਮਝੌਤਾ, ਸਾਹਮਣੇ ਆਈਆਂ ਨਵੀਆਂ ਪੋਸਟਾਂ

Thursday, Aug 21, 2025 - 06:08 PM (IST)

Uppal Farm ਵਾਲੀ ਕੁੜੀ ਤੇ ਮੁੰਡੇ ਦਾ ਹੋ ਗਿਆ ਸਮਝੌਤਾ, ਸਾਹਮਣੇ ਆਈਆਂ ਨਵੀਆਂ ਪੋਸਟਾਂ

ਜਲੰਧਰ (ਵੈੱਬ ਡੈਸਕ)- ਪਿਛਲੇ ਦੋ ਦਿਨਾਂ ਤੋਂ ਮਸ਼ਹੂਰ ਉੱਪਲ ਫਾਰਮ ਵਾਲੀ ਕੁੜੀ ਦੀ ਅਸ਼ਲੀਲ ਵੀਡੀਓ ਮਾਮਲੇ ਵਿਚ ਇਕ ਹੋਰ ਨਵਾਂ ਮੋੜ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉੱਪਲ ਫਾਰਮ ਵਾਲੀ ਕੁੜੀ ਅਤੇ ਮੁੰਡੇ ਪ੍ਰਭ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਦਾ ਖ਼ੁਲਾਸਾ ਖ਼ੁਦ ਉੱਪਲ ਫਾਰਮ ਵਾਲੀ ਕੁੜੀ ਨੇ ਹੀ ਸੋਸ਼ਲ ਮੀਡੀਆ 'ਤੇ ਕੀਤਾ ਹੈ। 

ਇਹ ਵੀ ਪੜ੍ਹੋ:  Uppal Farm ਵਾਲੀ ਕੁੜੀ ਦੀ Private Video Leak ਮਾਮਲੇ 'ਚ ਨਵਾਂ ਮੋੜ! ਹੋ ਗਿਆ ਵੱਡਾ ਐਕਸ਼ਨ

PunjabKesari

ਕੁੜੀ ਨੇ ਪੋਸਟਾਂ ਸਾਝੀਆਂ ਕਰਦਿਆਂ ਕਿਹਾ ਕਿ ਦੋਹਾਂ ਪਾਰਟੀਆਂ ਵਿਚ ਸਮਝੌਤਾ ਹੋ ਗਿਆ ਹੈ। ਪ੍ਰਭ ਨਾਂ ਦੇ ਮੁੰਡੇ ਅਤੇ ਉਸ ਦੇ ਪਿਤਾ ਵੱਲੋਂ ਮੁਆਫ਼ੀ ਮੰਗੀ ਗਈ ਹੈ, ਜਿਸ ਤੋਂ ਬਾਅਦ ਕੁੜੀ ਅਤੇ ਮੁੰਡੇ ਵਿਚਾਲੇ ਸਮਝੌਤਾ ਹੋਇਆ ਹੈ।  ਕੁੜੀ ਨੇ ਕਿਹਾ ਕਿ ਸਾਡਾ ਦੋਹਾਂ ਦੀ ਸਮਝੌਤਾ ਹੋ ਗਿਆ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਸ ਕਾਰਵਾਈ ਨਹੀਂ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਕੁੜੀ ਨੇ ਮੀਡੀਆ ਅਦਾਰੇ ਨੂੰ ਬੇਨਤੀ ਕਰਦੇ ਕਿਹਾ ਕਿ ਜਿਹੜੀਆਂ ਉਸ ਦੀਆਂ ਵੀਡੀਓਜ਼ ਜਾਂ ਪੋਸਟਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇ। ਸਾਡਾ ਸਮਝੌਤਾ ਹੋ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕਿਸੇ ਸੀਨੀਅਰ ਵਿਅਕਤੀ ਵੱਲੋਂ ਦੋਹਾਂ ਵਿਚਾਲੇ ਸਮਝੌਤਾ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ: Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ ਪੁਲਸ ਦਾ ਵੱਡਾ ਐਕਸ਼ਨ

PunjabKesari

ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਉੱਪਲ ਫਾਰਮ ਗਰਲ ਨਾਲ ਮਸ਼ਹੂਰ ਜਲੰਧਰ ਦੇ ਇਕ ਪਿੰਡ ਦੀ ਕੁੜੀ ਵੱਲੋਂ ਦੋ ਨੌਜਵਾਨਾਂ 'ਤੇ ਜਬਰ-ਜ਼ਿਨਾਹ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਲਗਾਏ ਗਏ ਹਨ। ਮਾਮਲਾ ਸੁਰਖੀਆਂ ਵਿਚ ਆਉਣ ਮਗਰੋਂ ਇਸ ਸਬੰਧੀ ਪੰਜਾਬ ਰਾਜ ਕਮਿਸ਼ਨ ਤਹਿਤ ਸੋ-ਮੋਟੋ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ

PunjabKesari

ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਪ੍ਰਭ ਦੀ ਟਰੈਕਟਰ ਵਾਲੀ ਕੁੜੀ ਨਾਲ ਮੰਗਣੀ ਹੋਈ ਸੀ। ਹਾਲਾਂਕਿ ਵਿਆਹ ਤੋਂ ਪਹਿਲਾਂ ਹੀ ਉਸ ਨੇ ਕੁੜੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ, ਜਿਸ ਦੀਆਂ ਕਈ ਵੀਡੀਓਜ਼ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਮੁੰਡੇ ਖ਼ਿਲਾਫ਼ ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਲੁਕਆਊਟ ਨੋਟਿਸ 
ਉਥੇ ਹੀ ਦੂਜੇ ਪਾਸੇ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਉਸ ਦੀ ਨਿੱਜੀ ਵੀਡੀਓ ਲੀਕ ਕਰਨ ਦੇ ਮਾਮਲੇ 'ਚ ਮੁੰਡੇ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਅਪਣਾ ਲਿਆ ਹੈ। ਦੱਸ ਦੇਈਏ ਕਿ ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁੰਡੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਸ ਕੇਸ ਬਾਰੇ ਮੈਨੂੰ ਖ਼ਾਸ ਜਾਣਕਾਰੀ ਨਹੀਂ ਸੀ ਪਰ ਜਦੋਂ ਇਸ ਬਾਰੇ ਕੁੜੀ ਅਤੇ ਉਸ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਜੋ ਵੀ ਮੈਨੂੰ ਉਸ ਤੋਂ ਪਤਾ ਲੱਗਾ ਤਾਂ ਮੈਂ ਐੱਮ. ਪੀ. ਸਾਬ੍ਹ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਹ ਨਾ ਹੋਵੇ ਕਿ ਉਹ ਕਿਤੇ ਬਾਹਰ ਨਿਕਲ ਜਾਵੇ, ਇਸ 'ਤੇ ਅਜਿਹੀ ਕਾਰਵਾਈ ਕਰੋ ਕਿ ਇਹ ਬੰਦਾ ਦੇਸ਼ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਨੇ ਵੀ ਐਕਟ ਮੁੰਡੇ 'ਤੇ ਲੱਗੇ ਹਨ, ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।  

 

ਇਹ ਵੀ ਪੜ੍ਹੋ: ਪਰਿਵਾਰ ਨਾਲ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੇ ਨਵਜੋਤ ਸਿੱਧੂ, ਮਸਤੀ ਕਰਦਿਆਂ ਦੀ ਵੀਡੀਓ ਕੀਤੀ ਸਾਂਝੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ


author

shivani attri

Content Editor

Related News