ਕਹਿਰ ਓ ਰੱਬਾ! ਮਕਾਨ ਦੀ ਛੱਤ ਡਿੱਗਣ ਕਾਰਨ ਸਭ ਕੁਝ ਹੋਇਆ ਤਬਾਹ, ਔਰਤ ਦੀ ਦਰਦਨਾਕ ਮੌਤ
Wednesday, Aug 27, 2025 - 04:20 PM (IST)

ਜਲੰਧਰ (ਮਾਹੀ)- ਚਾਰ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਹਿਰ ਮਚਾਇਆ ਹੋਇਆ ਹੈ। ਉੱਥੇ ਹੀ ਜਲੰਧਰ ਦੇ ਪਿੰਡ ਸੂਰਾ ਨੁੱਸੀ ਮੁਹੱਲਾ ਅਮਨ ਨਗਰ ਵਿਖੇ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ 92 ਸਾਲਾ ਬਜ਼ੁਰਗ ਮਹਿਲਾ ਦੇ ਉੱਪਰ ਛੱਤ ਡਿੱਗਣ ਨਾਲ ਮੌਤ ਹੋ ਗਈ। ਬਰਸਾਤ ਦੇ ਪਾਣੀ ਕਰਕੇ ਬਾਲਿਆਂ ਵਾਲੀ ਛੱਤ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਜੀਤੋ (92) ਪਤਨੀ ਮਥੁਰਾ ਦਾਸ ਦੇ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕੀ ਮੰਗਲਵਾਰ ਸ਼ਾਮ ਨੂੰ ਉਸ ਦੀ ਮਾਂ ਪਹਿਲਾਂ ਤਾਂ ਬਾਹਰ ਮੰਜਾ ਡਾਹ ਕੇ ਬੈਠੀ ਹੋਈ ਸੀ, ਫਿਰ ਕੁਝ ਦੇਰ ਬਾਅਦ ਕਮਰੇ ਦੇ ਅੰਦਰ ਚਲੀ ਗਈ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਝਲਣੀ ਪੈ ਸਕਦੀ ਹੈ ਇਹ ਵੱਡੀ ਮੁਸੀਬਤ
ਸੁਰਿੰਦਰ ਨੇ ਦੱਸਿਆ ਕਿ ਉਹ ਖ਼ੁਦ ਵਿਹੜੇ ਵਿੱਚ ਬਾਹਰ ਲੰਮਾ ਪਿਆ ਹੋਇਆ ਸੀ। ਇਕ ਦਮ ਜ਼ੋਰ ਦੀ ਆਵਾਜ਼ ਆਈ ਤਾਂ ਕਮਰੇ ਚ ਜਾ ਕੇ ਵੇਖਿਆ ਤਾਂ ਬਾਲਿਆਂ ਦੀ ਛੱਤ ਮਾਂ ਜੀਤੋ 'ਤੇ ਡਿੱਗੀ ਪਈ ਸੀ। ਪਿੰਡ ਦੇ ਲੋਕਾਂ ਦੀ ਮਦਦ ਨਾਲ ਮਾਂ ਨੂੰ ਮਲਬੇ ਹੇਠੋਂ ਕੱਢਿਆ ਅਤੇ ਪਿਮਸ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਬਾਰੇ ਜਦੋਂ ਕੌਂਸਲਰ ਨੀਰਜ ਜੱਸਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੁੱਖ ਪ੍ਰਗਟਾਇਆ ਅਤੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ ਵੱਡਾ ਐਲਾਨ
ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਦੇ ਨਾਲ ਚੱਲ ਰਿਹਾ ਹੈ। ਕਿਉਂਕਿ ਪਹਿਲਾਂ ਉਹ ਕਾਰਪੈਂਟਰ ਦਾ ਕੰਮ ਕਰਦਾ ਸੀ ਕੁਝ ਮਹੀਨਿਆਂ ਤੋਂ ਸਰਵਾਈਕਲ ਦੀ ਬਿਮਾਰੀ ਕਰਕੇ ਕੰਮ ਤੇ ਨਹੀਂ ਜਾ ਪਾ ਰਿਹਾ। ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਉਸਦੇ ਮਕਾਨ ਦੀ ਛੱਤ ਬਣਵਾ ਕੇ ਦਿੱਤੀ ਜਾਵੇ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਆਵਾਸ ਯੋਜਨਾ ਲਈ ਉਸ ਨੇ ਅਪਲਾਈ ਕਰਨਾ ਸੀ ਪਰ ਬੀਮਾਰੀ ਕਰਕੇ ਉਹ ਅਪਲਾਈ ਨਹੀਂ ਕਰ ਸਕਿਆ ਜਿਸ ਕਾਰਨ ਉਸ ਦੇ ਮਕਾਨ ਦੀ ਬਾਲਿਆਂ ਦੀ ਛੱਤ ਨਹੀਂ ਬਦਲੀ ਜਾ ਸਕੇ। ਚਾਰ ਭਰਾ ਸਾਰੇ ਵੱਖ-ਵੱਖ ਰਹਿ ਰਹੇ ਹਨ। ਮਾਂ ਜੀਤੋ ਉਸ ਦੇ ਨਾਲ ਰਹਿੰਦੀ ਸੀ। ਇਸ ਘਟਨਾ ਨੂੰ ਲੈ ਕੇ ਪਿੰਡ ਵਾਲਿਆਂ ਨੇ ਵੀ ਕਾਫ਼ੀ ਦੁੱਖ਼ ਜ਼ਾਹਰ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e