ਦੋ ਬੱਚਿਆਂ ਦੀ ਮਾਂ ਨੇ ਪਹਿਲਾਂ ਆਸ਼ਿਕ ਨਾਲ ਬਣਾਏ ਸਬੰਧ, ਫ਼ਿਰ ਪਾ''ਤਾ ਰੇਪ ਦਾ ਕੇਸ! ਅਦਾਲਤ ਨੇ ਪਾਈ ਝਾੜ
Wednesday, Aug 27, 2025 - 05:54 PM (IST)

ਚੰਡੀਗੜ੍ਹ/ਲੁਧਿਆਣਾ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਵਿਆਹੁਤਾ ਵੱਲੋਂ ਦਾਖ਼ਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਮੁਲਜ਼ਮ ਦੀ ਦੋਸ਼ ਸਿੱਧੀ ਨੂੰ ਖਾਰਜ ਕਰ ਦਿੱਤਾ ਹੈ। ਇਹ ਮਾਮਲਾ ਇਕ ਅਜਿਹੇ ਵਿਅਕਤੀ ਦੇ ਖ਼ਿਲਾਫ਼ ਦਰਜ ਕੀਤਾ ਗਿਾ ਸੀ, ਜਿਸ 'ਤੇ ਮਹਿਲਾ ਨੇ ਵਿਆਹ ਦਾ ਝੂਠਾ ਵਾਅਦਾ ਕਰ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ
ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਦੋਂ ਇਕ ਪਰਿਪੱਕ ਵਿਆਹੁਤਾ ਔਰਤ ਵਿਆਹ ਦੇ ਵਾਅਦੇ 'ਤੇ ਸਹਿਮਤੀ ਨਾਲ ਸਬੰਧ ਬਣਾਉਂਦੀ ਹੈ ਤੇ ਲੰਮੇ ਸਮੇਂ ਤਕ ਅਜਿਹਾ ਕਰਦੀ ਹੈ, ਤਾਂ ਇਹ ਅਨੈਤਿਕ ਹੈ। ਜੇ ਵਿਆਹ ਦਾ ਵਾਅਦਾ ਕਿਸੇ ਕੁਆਰੀ ਕੁੜੀ ਨਾਲ ਕੀਤਾ ਜਾਵੇ ਤਾਂ ਸਮਝ ਆਉਂਦਾ ਹੈ, ਪਰ ਜਦੋਂ ਮਹਿਲਾ ਵਿਆਹੀ ਹੋਈ ਹੈ ਤਾਂ ਇਹ ਤਰਕ ਨਹੀਂ ਮੰਨਿਆ ਜਾ ਸਕਦਾ। ਇਹ ਸਪਸ਼ਟ ਤੌਰ 'ਤੇ ਦੋ ਸਾਲਾਂ ਤਕ ਚੱਲਿਆ ਆਪਸੀ ਸਹਿਮਤੀ 'ਤੇ ਅਧਾਰਤ ਰਿਸ਼ਤਾ ਸੀ, ਜਿਸ ਵਿਚ ਮਹਿਲਾ ਆਪਣੇ ਪਤੀ ਤੋਂ ਵੱਖ ਨਹੀਂ ਸੀ ਹੋਈ। ਅਜਿਹੇ ਵਿਚ ਇਹ ਕਹਿਣਾ ਕਿ ਮੁਲਜ਼ਮ ਨੇ ਵਿਆਹ ਦੇ ਝੂਠੇ ਵਾਅਦੇ ਕਰ ਕੇ ਜਬਰ-ਜ਼ਿਨਾਹ ਕੀਤਾ, ਬਿਲਕੁੱਲ ਝੂਠ ਹੈ। ਅਦਾਲਤ ਨੇ ਕਿਹਾ ਕਿ ਪੀੜਤਾ ਕੋਈ ਮਾਸੂਮ ਜਾਂ ਭੋਲੀ-ਭਾਲੀ ਔਰਤ ਨਹੀਂ ਸੀ, ਸਗੋਂ ਦੋ ਬੱਚਿਆਂ ਦੀ ਮਾਂ ਤੇ ਮੁਲਜ਼ਮ ਤੋਂ 10 ਸਾਲ ਵੱਡੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...
ਮਾਮਲੇ ਵਿਚ ਲੁਧਿਆਣਾ ਦੀ ਟ੍ਰਾਇਲ ਕੋਰਟ ਨੇ ਮੁਲਜ਼ਮ ਨੂੰ 9 ਸਾਲ ਦੀ ਸਖ਼ਤ ਸਜ਼ਾ ਸੁਣਾਈ ਸੀ। ਹਾਈ ਕੋਰਟ ਵਿਚ ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਦੀ ਅਦਾਲਤ ਨੇ ਇਸ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਤੇ ਇਸ ਕੇਸ ਨੂੰ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਦੱਸਿਆ। ਅਦਾਲਤ ਨੇ ਕਿਹਾ ਕਿ ਪੀੜਤਾ ਖ਼ੁਦ ਮੰਨਦੀ ਹੈ ਕਿ ਉਹ ਆਪਣੇ ਸਹੁਰੇ ਘਰ ਰਹਿ ਰਹੀ ਸੀ ਤੇ ਆਪਣੇ ਪਤੀ ਖ਼ਿਲਾਫ਼ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਸੀ ਤੇ ਨਾ ਹੀ ਤਲਾਕ ਦੀ ਅਰਜ਼ੀ ਦਿੱਤੀ ਸੀ। ਪੀੜਤਾ ਨੇ ਸਾਲ 2012-13 ਦੌਰਾਨ 55-60 ਵਾਰ ਸਰੀਰਕ ਸਬੰਧ ਬਣਾਉਣ ਦਾ ਦਾਅਵਾ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8