ਹੜ੍ਹਾਂ ਵਿਚਾਲੇ ਇਕ ਹੋਰ ਵੱਡੀ ਅਪਡੇਟ ਆਈ ਸਾਹਮਣੇ, ਪੰਜਾਬ ''ਚ 38 ਟਰੇਨਾਂ ਰੱਦ

Saturday, Aug 30, 2025 - 12:46 PM (IST)

ਹੜ੍ਹਾਂ ਵਿਚਾਲੇ ਇਕ ਹੋਰ ਵੱਡੀ ਅਪਡੇਟ ਆਈ ਸਾਹਮਣੇ, ਪੰਜਾਬ ''ਚ 38 ਟਰੇਨਾਂ ਰੱਦ

ਜਲੰਧਰ- ਪੰਜਾਬ ਵਿਚ ਹੜ੍ਹਾਂ ਦੇ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਇਸੇ ਦਰਮਿਆਨ ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜੰਮੂ ਅਤੇ ਪੰਜਾਬ ਵਿਚ ਹੜ੍ਹਾਂ ਦੇ ਕਾਰਨ 30 ਅਗਸਤ ਨੂੰ ਜੰਮੂ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਰੂਟਾਂ ਵਿਚ ਵੰਦੇ ਭਾਰਤ ਐਕਸਪ੍ਰੈੱਸ (26406-05) ਸ੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈੱਸ (22462) ਅਤੇ ਹੋਰ ਟਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਰੇਲਗੱਡੀਆਂ ਨੂੰ ਵਿਚਕਾਰੋਂ ਵਾਪਸ ਭੇਜਿਆ ਜਾ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਭਾਰੀ ਮੀਂਹ! ਘਰੋਂ ਨਿਕਲਣ ਤੋਂ ਪਹਿਲਾਂ ਰਹੋ ਸਾਵਧਾਨ, ਇਨ੍ਹਾਂ ਜ਼ਿਲ੍ਹਿਆਂ ਲਈ Alert

ਰੱਦ ਕੀਤੀਆਂ ਗਈਆਂ ਟਰੇਨਾਂ ਵਿਚ ਸ਼ਾਲੀਮਾਰ ਐਕਸਪ੍ਰੈੱਸ, ਭਗਤ ਦੀ ਕੋਠੀ-ਜੰਮੂਤਵੀ ਐਕਸਪ੍ਰੈੱਸ, ਅਜਮੇਰ ਜੰਕਸ਼ਨ, ਜੰਮੂਤਵੀ ਪੂਜਾ ਐਕਸਪ੍ਰੈੱਸ, ਕਾਨਪੁਰ ਸੈਂਟਰਲ-ਜੰਮੂਤਵੀ ਐਕਸਪ੍ਰੈੱਸ, ਨਦੀਮ-ਜੰਮੂਤਵੀ, ਕੋਲਕਾਤਾ ਟਰਮੀਨਾਲ ਜੰਮੂਤਵੀ, ਜੰਮੂਤਵੀ, ਹਾਵੜਾ ਜੰਕਸ਼ਨ ਜੰਮੂਤਵੀ, ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ-ਮਾਤਾ ਵੈਸ਼ਨੋ ਦੇਵੀ ਕੱਟੜਾ ਸ਼ਾਮਲ ਹਨ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Alert! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ 'ਚ ਪਾਣੀ, ਖੁੱਲ੍ਹੇ ਫਲੱਡ ਗੇਟ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News