ਭੁੱਚੋ ਮੰਡੀ ''ਚ ਜਾਅਲੀ ਨੋਟਰੀਬਾਜ਼ ਆਇਆ ਸਾਹਮਣੇ, ਪੂਰਾ ਮਾਮਲਾ ਕਰੇਗਾ ਹੈਰਾਨ
Saturday, Aug 30, 2025 - 04:21 PM (IST)

ਗੋਨਿਆਣਾ ਮੰਡੀ (ਗੋਰਾ ਲਾਲ) : ਭੁੱਚੋ ਮੰਡੀ 'ਚ ਕਾਨੂੰਨ ਨਾਂ ਦੀ ਚੀਜ਼ ਸਿਰਫ਼ ਕਾਗਜ਼ਾਂ 'ਚ ਹੀ ਬਚੀ ਹੈ, ਜ਼ਮੀਨ ’ਤੇ ਤਾਂ ਸਭ ਕੁੱਝ ਰੰਗਮੰਚੀ ਨਾਟਕ ਵਰਗਾ ਚੱਲ ਰਿਹਾ ਹੈ। ਸਭ ਤੋਂ ਵੱਡਾ ਹਾਸੋਹੀਣਾ ਅਤੇ ਗਰਮ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਪਤਾ ਲੱਗਿਆ ਕਿ ਇੱਕ ਨੋਟਰੀ ਅਥਾਰਟੀ ਵਾਲਾ ਵਿਅਕਤੀ, ਜੋ ਕਿ ਆਸਟ੍ਰੇਲੀਆ 'ਚ ਬੈਠਾ ਆਪਣੀ ਜ਼ਿੰਦਗੀ ਦੇ ਮਜ਼ੇ ਲੈ ਰਿਹਾ ਹੈ, ਉਸਦੇ ਦਸਤਖਤਾਂ ਦੀਆਂ ਨਕਲਾਂ ਇੱਥੇ ਭੁੱਚੋ ਮੰਡੀ 'ਚ ਚੱਲ ਰਹੀਆਂ ਹਨ।
ਮੋਹਰਾ ਵੀ ਜਾਅਲੀ, ਦਸਤਖ਼ਤ ਵੀ ਜਾਅਲੀ ਅਤੇ ਉਸ ’ਤੇ ਲੋਕਾਂ ਦੇ ਕੰਮ ਵੀ ਚੱਲ ਰਹੇ ਹਨ, ਜਿਵੇਂ ਕੋਈ ਪੱਕਾ ਸਰਕਾਰੀ ਅਧਿਕਾਰੀ ਹੀ ਇੱਥੇ ਬੈਠਾ ਹੋਵੇ। ਸੋਚੋ ਜ਼ਰਾ, ਨੋਟਰੀ ਕਰਵਾਉਣ ਵਾਲਾ ਅਸਲ ਵਿਅਕਤੀ ਤਾਂ ਆਸਟ੍ਰੇਲੀਆ 'ਚ ਹੈ ਪਰ ਭੁੱਚੋ ਮੰਡੀ ਦੇ ਇੱਕ ਬੜੇ ਹੀ ਚਲਾਕ ਅਤੇ ਦਿਮਾਗੀ ਖੁਰਾਫਾਤੀ ਨੇ ਉਸਦੇ ਜਾਅਲੀ ਦਸਤਖ਼ਤ ਬਣਾ ਕੇ ਮਾਰਕੀਟ ਵਿੱਚ ਆਪਣੀ ਦੁਕਾਨ ਚਲਾਈ ਹੋਈ ਹੈ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ? ਇਹ ਇੱਕ ਗੰਭੀਰ ਅਪਰਾਧ ਹੈ। ਭੁੱਚੋ ਮੰਡੀ ਦੇ ਇਸ ਜਾਅਲੀ ਨੋਟਰੀਬਾਜ਼ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ