ਸਪਾ ਸੈਂਟਰ ਦੀ ਆੜ ’ਚ ਗਲਤ ਕੰਮ ਕਰਨ ਵਾਲੀ ਔਰਤ ਦਾ ਪਰਦਾਫਾਸ਼, ਕੁੜੀਆਂ ਤੋਂ ਕਰਵਾਉਂਦੀ ਸੀ...
Sunday, Aug 24, 2025 - 11:30 AM (IST)

ਅੰਮ੍ਰਿਤਸਰ (ਜ. ਬ.)-ਪੁਲਸ ਨੇ ਸਪਾ ਸੈਂਟਰ ਦੀ ਆੜ ’ਚ ਗਲਤ ਕਾਰੋਬਾਰ ਕਰਨ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਏ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਔਰਤ ਦਾ ਸੈਲੀਬ੍ਰੇਸ਼ਨ ਮਾਲ ਬਟਾਲਾ ਰੋਡ ਅੰਮ੍ਰਿਤਸਰ ਨੇੜੇ ਇਕ ਰੇਡੀਐਂਟ ਗਲੋ ਸਪਾ ਸੈਂਟਰ ਹੈ।
ਇਹ ਵੀ ਪੜ੍ਹੋ- ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
ਇਸ ਸਪਾ ਸੈਂਟਰ ਦੀ ਆੜ ’ਚ ਉਕਤ ਔਰਤ ਭੋਲੀ-ਭਾਲੀਆ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੀ ਹੈ ਅਤੇ ਉਨ੍ਹਾਂ ਨੂੰ ਜਿਸਮਫਿਰੋਸ਼ੀ ਧੰਦੇ ਲਈ ਮਜ਼ਬੂਰ ਕਰਦੀ ਹੈ। ਇਸ ਸਬੰਧੀ ਪੁਲਸ ਨੇ ਯੋਜਨਾਬੱਧ ਛਾਪਾ ਮਾਰਿਆ ਅਤੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਥਾਣਾ ਏ ਡਵੀਜ਼ਨ ਅੰਮ੍ਰਿਤਸਰ ’ਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8