ਗਰਭਵਤੀ ਔਰਤ ਦੀ ਜਾਨ ਬਚਾਉਣ ਲਈ ਮੁਸਲਿਮ ਨੌਜਵਾਨ ਨੇ ਤੋੜਿਆ ਰੋਜ਼ਾ

Monday, May 27, 2019 - 03:09 PM (IST)

ਗਰਭਵਤੀ ਔਰਤ ਦੀ ਜਾਨ ਬਚਾਉਣ ਲਈ ਮੁਸਲਿਮ ਨੌਜਵਾਨ ਨੇ ਤੋੜਿਆ ਰੋਜ਼ਾ

ਨਾਗੌਰ— ਰਾਜਸਥਾਨ ਦੇ ਨਾਗੌਰ 'ਚ ਇਕ ਮੁਸਲਿਮ ਨੌਜਵਾਨ ਨੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਰੋਜ਼ਾ ਤੋੜ ਦਿੱਤਾ। ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੀ ਇਕ ਹਿੰਦੂ ਗਰਭਵਤੀ ਔਰਤ ਨੂੰ 22 ਸਾਲ ਦੇ ਨੌਜਵਾਨ ਨੇ ਬਲੱਡ ਡੋਨੇਟ ਕਰਨ ਲਈ ਆਪਣਾ ਰੋਜ਼ਾ ਤੋੜਿਆ। ਅਸ਼ਰਫ ਖਾਨ ਨੇ ਦੱਸਿਆ ਕਿ ਉਹ ਭਾਰਤੀ ਫੌਜ 'ਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਉਹ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਚ ਇਕ ਮੈਸੇਜ਼ ਦਿੱਸਿਆ, ਜਿਸ 'ਚ ਇਕ ਗਰਭਵਤੀ ਔਰਤ ਨੂੰ ਬਲੱਡ ਦੀ ਸਖਤ ਲੋੜ ਦੱਸੀ ਗਈ ਸੀ।

ਰੋਜ਼ਾ ਤੋੜ ਬਚਾਈ ਜਾਨ
ਸਾਵਿਤਰੀ ਦੇਵੀ ਨਾਂ ਦੀ ਇਹ ਔਰਤ ਹਸਪਤਾਲ 'ਚ ਭਰਤੀ ਸੀ। ਉਸ ਨੂੰ ਬੀ ਨੈਗੇਟਿਵ ਬਲੱਡ ਦੀ ਲੋੜ ਸੀ ਅਤੇ ਉਸ ਦਾ ਹੀਮੋਗਲੋਬਿਨ ਲਗਾਤਾਰ ਘੱਟ ਹੋ ਰਿਹਾ ਸੀ। ਸਾਵਿਤਰੀ ਚੁਰੂ ਜ਼ਿਲੇ ਦੇ ਸੁਜਾਨਗੜ੍ਹ ਸਥਿਤ ਜ਼ਿਲਾ ਹਸਪਤਾਲ 'ਚ ਭਰਤੀ ਸੀ। ਅਸ਼ਰਫ਼ ਨੇ ਦੱਸਿਆ,''ਮੈਂ ਜਿਵੇਂ ਹੀ ਮੈਸੇਜ਼ ਦੇਖਿਆ, ਤੁਰੰਤ ਫੈਸਲਾ ਲਿਆ ਕਿ ਮੈਂ ਔਰਤ ਨੂੰ ਬਲੱਡ ਡੋਨੇਟ ਕਰਾਂਗਾ। ਮੈਂ ਮੈਸੇਜ਼ 'ਚ ਲਿਖੇ ਨੰਬਰ 'ਤੇ ਤੁਰੰਤ ਸੰਪਰਕ ਕੀਤਾ। ਮੈਂ ਦੱਸਿਆ ਕਿ ਮੇਰਾ ਰੋਜ਼ਾ ਹੈ, ਇਸ ਲਈ ਮੈਂ ਸ਼ਾਮ ਨੂੰ ਰੋਜ਼ਾ ਖੋਲ੍ਹਣ ਤੋਂ ਬਾਅਦ ਬਲੱਡ ਦੇਣ ਆਉਂਗਾ ਪਰ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡਾਕਟਰਾਂ ਨੇ ਬਲੱਡ ਦੀ ਤੁਰੰਤ ਲੋੜ ਦੱਸੀ ਹੈ। ਸਾਵਿਤਰੀ ਦੀ ਸਿਹਤ ਖਰਾਬ ਹੋ ਰਹੀ ਸੀ।'' ਅਸ਼ਰਫ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਸ ਨੇ ਇਕ ਮਿੰਟ ਸੋਚਿਆ ਅਤੇ ਫਿਰ ਤੈਅ ਕੀਤਾ ਕਿ ਉਹ ਔਰਤ ਨੂੰ ਤੁਰੰਤ ਖੂਨ ਦੇਣ ਜਾਵੇਗਾ, ਇਸ ਲਈ ਭਾਵੇਂ ਉਸ ਨੂੰ ਆਪਣਾ ਰੋਜ਼ਾ ਤੋੜਨਾ ਪਏ। ਉਹ ਹਸਪਤਾਲ ਪਹੁੰਚਿਆ ਅਤੇ ਔਰਤ ਨੂੰ ਬਲੱਡ ਦੇਣ ਲਈ ਆਪਣਾ ਰੋਜ਼ਾ ਤੋੜ ਦਿੱਤਾ।


author

DIsha

Content Editor

Related News