ਕਾਂਗਰਸ ਦੇ ਉਪ-ਰਾਜਪਾਲ ਭਵਨ ਤੱਕ ਦੇ ਮਾਰਚ ਨੂੰ ਪੁਲਸ ਨੇ ਰੋਕਿਆ, ਧੱਕਾ-ਮੁੱਕੀ ਪਿੱਛੋਂ ਕਈ ਕਾਂਗਰਸੀ ਹਿਰਾਸਤ ’ਚ

Monday, Jul 20, 2026 - 08:32 AM (IST)

ਕਾਂਗਰਸ ਦੇ ਉਪ-ਰਾਜਪਾਲ ਭਵਨ ਤੱਕ ਦੇ ਮਾਰਚ ਨੂੰ ਪੁਲਸ ਨੇ ਰੋਕਿਆ, ਧੱਕਾ-ਮੁੱਕੀ ਪਿੱਛੋਂ ਕਈ ਕਾਂਗਰਸੀ ਹਿਰਾਸਤ ’ਚ

ਜੰਮੂ (ਸੰਜੀਵ) : ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਕਾਂਗਰਸ ਦੇ ਸੂਬਾ ਪ੍ਰਧਾਨ ਤਾਰਿਕ ਹਮੀਦ ਕਰਰਾ ਦੀ ਅਗਵਾਈ ’ਚ ਐਤਵਾਰ ਨੂੰ ਮਹਾਰਾਜਾ ਹਰੀ ਸਿੰਘ ਪਾਰਕ ਤੋਂ ਉਪ-ਰਾਜਪਾਲ ਭਵਨ ਤੱਕ ਕੱਢੀ ਜਾ ਰਹੀ ਰੋਸ ਰੈਲੀ ਨੂੰ ਪੁਲਸ ਨੇ ਜਿਊਲ ਚੌਕ ’ਚ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਸ ’ਚ ਖੂਬ ਧੱਕਾ-ਮੁੱਕੀ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਸ ਨੇ ਹਲਕੀ ਤਾਕਤ ਦੀ ਵਰਤੋਂ ਕੀਤੀ ਅਤੇ ਆਖਿਰਕਾਰ ਪੁਲਸ ਨੇ ਕਈ ਕਾਂਗਰਸੀਆਂ ਨੂੰ ਹਿਰਾਸਤ ’ਚ ਲੈ ਲਿਆ।

ਇਹ ਵੀ ਪੜ੍ਹੋ : ਕੁਦਰਤ ਦਾ ਕਹਿਰ ! ਨਾਗਾਲੈਂਡ 'ਚ ਕਈ ਥਾਵਾਂ 'ਤੇ ਲੈਂਡਸਲਾਈਡ ਕਾਰਨ 8 ਲੋਕਾਂ ਦੀ ਮੌਤਾਂ

ਕਾਂਗਰਸ ਨੇਤਾਵਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਮਹਾਰਾਜਾ ਹਰੀ ਸਿੰਘ ਪਾਰਕ ’ਚ ਰੋਸ ਮੁਜ਼ਾਹਰੇ ਦੇ ਨਾਲ ਕੀਤੀ। ਇਸ ਦੌਰਾਨ ‘ਹਮਾਰੀ ਰਿਆਸਤ ਹਮਾਰਾ ਹੱਕ’ ਤੇ ਸੂਬੇ ਦਾ ਦਰਜਾ ਬਹਾਲ ਕਰਨ ਦੇ ਸਮਰਥਨ ’ਚ ਖੂਬ ਨਾਅਰੇ ਲਗਾਏ ਗਏ। ਇਸ ਦੌਰਾਨ ਪ੍ਰਧਾਨ ਤਾਰਿਕ ਹਮੀਦ ਕਰਰਾ ਨੇ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸੂਬੇ ਦੇ ਉਨ੍ਹਾਂ ਦੇ ਅਧਿਕਾਰ ਤੋਂ ਜਾਣਬੁੱਝ ਕੇ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਕਾਂਗਰਸ ਲੋਕਾਂ ਦੇ ਹਿੱਤ ’ਚ ਸੰਘਰਸ਼ ਕਰ ਕੇ ਸੂਬੇ ਦੀ ਦਰਜਾ ਬਹਾਲੀ ਦੀ ਮੰਗ ਨੂੰ ਲਗਾਤਾਰ ਉਠਾਉਂਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News