ਕੈਬ ''ਚ ਰਹਿ ਗਿਆ ਅਮਰਨਾਥ ਯਾਤਰੀਆਂ ਦਾ ਪੈਸਿਆਂ ਨਾਲ ਭਰਿਆ ਬੈਗ, ਪੁਲਸ ਦੀ ਤੁਰੰਤ ਕਾਰਵਾਈ ਨਾਲ ਮਿਲਿਆ ਵਾਪਸ

Saturday, Jul 11, 2026 - 04:04 PM (IST)

ਕੈਬ ''ਚ ਰਹਿ ਗਿਆ ਅਮਰਨਾਥ ਯਾਤਰੀਆਂ ਦਾ ਪੈਸਿਆਂ ਨਾਲ ਭਰਿਆ ਬੈਗ, ਪੁਲਸ ਦੀ ਤੁਰੰਤ ਕਾਰਵਾਈ ਨਾਲ ਮਿਲਿਆ ਵਾਪਸ

ਬਨਿਹਾਲ- ਜੰਮੂ ਕਸ਼ਮੀਰ ਪੁਲਸ ਨੇ ਰਾਮਬਨ ਜ਼ਿਲ੍ਹੇ 'ਚ ਅਮਰਨਾਥ ਯਾਤਰਾ ਕਰ ਰਹੇ ਤਿੰਨ ਸ਼ਰਧਾਲੂਆਂ ਦਾ ਇਕ ਬੈਗ ਬਰਾਮਦ ਕਰ ਕੇ ਉਨ੍ਹਾਂ ਨੂੰ ਸੌਂਪ ਦਿੱਤਾ, ਜਿਸ 'ਚ 1.32 ਲੱਖ ਰੁਪਏ ਨਕਦ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ ਦੇ ਇਹ ਸ਼ਰਧਾਲੂ ਬਨਿਹਾਲ 'ਚ ਯਾਤਰੀ ਕੈਂਪ 'ਚ ਪਹੁੰਚਣ ਤੋਂ ਪਹਿਲਾਂ ਟੈਕਸੀ 'ਚ ਆਪਣੀ ਸੀਟ ਦੇ ਹੇਠਾਂ ਬੈਗ ਭੁੱਲ ਗਏ ਸਨ। ਉਨ੍ਹਾਂ ਨੇ ਐਤਵਾਰ ਨੂੰ ਦੱਖਣੀ ਕਸ਼ਮੀਰ 'ਚ ਅਮਰਨਾਥ ਗੁਫ਼ਾ ਮੰਦਰ ਲਈ ਅੱਗੇ ਵਧਣਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ, ਬਨਿਹਾਲ ਦੇ ਥਾਣਾ ਇੰਚਾਰਜ ਆਸ਼ਿਕ ਹੁਸੈਨ ਲੋਨ ਦੀ ਅਗਵਾਈ 'ਚ ਇਕ ਟੀਮ ਨੇ ਸੋਪੋਰ ਪੁਲਸ ਨਾਲ ਮਿਲ ਕੇ ਟੈਕਸੀ ਅਤੇ ਉਸ ਦੇ ਚਾਲਕ ਦਾ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਉੱਚਿਤ ਜਾਂਚ ਤੋਂ ਬਾਅਦ ਬਰਾਮਦ ਨਕਦੀ ਅਤੇ ਦਸਤਾਵੇਜ਼ ਸ਼ਰਧਾਲੂਆਂ ਨੂੰ ਸੌਂਪ ਦਿੱਤੇ ਗਏ। ਸੂਤਰਾਂ ਅਨੁਸਾਰ, ਸ਼ਰਧਾਲੂਆਂ ਨੇ ਤੁਰੰਤ ਕਾਰਵਾਈ ਕਰਨ ਲਈ ਪੁਲਸ ਦੇ ਪ੍ਰਤੀ ਧੰਨਵਾਦ ਜਤਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News