ਜੰਮੂ ਕਸ਼ਮੀਰ ਦੇ ਸ਼ੋਪੀਆਂ ''ਚ ਲਸ਼ਕਰ ਦਾ ਇਕ ਅੱਤਵਾਦੀ ਢੇਰ
Wednesday, Jul 08, 2026 - 01:37 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਸ਼ਨੀਵਾਰ ਤੋਂ ਚੱਲ ਰਹੀ ਅੱਤਵਾਦੀ ਵਿਰੋਧੀ ਮੁਹਿੰਮ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੋਪੀਆਂ ਦੇ ਚਨਾਪੋਰਾ ਇਲਾਕੇ 'ਚ ਇਹ ਮੁਹਿੰਮ ਸ਼ਨੀਵਾਰ ਤੋਂ ਚੱਲ ਰਹੀ ਸੀ। ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਸੇ ਦਿਨ ਸ਼ਾਮ ਨੂੰ ਥੋੜ੍ਹੀ ਦੇਰ ਲਈ ਗੋਲੀਬਾਰੀ ਵੀ ਹੋਈ ਸੀ।
ਜੰਮੂ ਕਸ਼ਮੀਰ ਪੁਲਸ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਅੱਤਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ,''ਤੁਸੀਂ ਦੌੜ ਤਾਂ ਸਕਦੇ ਹੋ ਪਰ ਲੁੱਕ ਨਹੀਂ ਸਕਦੇ। ਐੱਸਓਜੀ ਸ਼ੋਪੀਆਂ ਨੇ ਰਾਸ਼ਟਰੀ ਰਾਈਫਲਜ਼ (ਆਰਆਰ) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੇ ਨਾਲ ਮਿਲ ਕੇ ਚਲਾਈ ਗਈ ਇਕ ਸੰਯੁਕਤ ਮੁਹਿੰਮ 'ਚ ਲਸ਼ਕਰ ਦੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ।''
ਇਸ ਤੋਂ ਪਹਿਲੇ, ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਇਲਾਕੇ ਤੋਂ ਕੁਝ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਸੀ, ਜਿਸ ਦਾ ਸੁਰੱਖਿਆ ਫੋਰਸਾਂ ਨੇ ਜਵਾਬ ਦਿੱਤਾ। ਅਧਿਕਾਰੀ ਨੇ ਕਿਹਾ,''ਬਾਅਦ 'ਚ ਹਾਦਸੇ ਵਾਲੀ ਜਗ੍ਹਾ ਇਕ ਲਾਸ਼ ਦੇਖੀ ਗਈ। ਹਥਿਆਰ ਅਤੇ ਗੋਲਾ-ਬਾਰੂਦ ਵੀ ਦਿਖਾਈ ਦੇ ਰਹੇ ਹਨ।'' ਦੱਖਣੀ ਕਸ਼ਮੀਰ 'ਚ ਲਗਭਗ 10 ਮਹੀਨਿਆਂ 'ਚ ਇਹ ਪਹਿਲਾ ਮੁਕਾਬਲਾ ਹੈ। ਪਿਛਲੇ ਅਜਿਹੇ ਮੁਕਾਬਲੇ 8-9 ਸਤੰਬਰ ਨੂੰ ਹੋਏ ਸਨ, ਜਦੋਂ ਕੁਲਗਾਮ ਜ਼ਿਲ੍ਹੇ ਦੇ ਗਾਰਡ ਜੰਗਲਾਤ ਖੇਤਰ 'ਚ ਹੋਈ ਗੋਲੀਬਾਰੀ 'ਚ 2 ਫ਼ੌਜੀ ਅਤੇ 2 ਲਸ਼ਕਰ ਅੱਤਵਾਦੀ, ਇਕ ਪਾਕਿਸਤਾਨੀ ਨਾਗਰਿਕ ਅਤੇ ਦੂਜਾ ਸਥਾਨਕ ਨਾਗਰਿਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
