ਲੱਦਾਖ ਦੇ ਉੱਪ ਰਾਜਪਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ EV ਚਾਰਜਿੰਗ ਸਟੇਸ਼ਨ ਦਾ ਕੀਤਾ ਉਦਘਾਟਨ

Friday, Jul 10, 2026 - 04:29 PM (IST)

ਲੱਦਾਖ ਦੇ ਉੱਪ ਰਾਜਪਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ EV ਚਾਰਜਿੰਗ ਸਟੇਸ਼ਨ ਦਾ ਕੀਤਾ ਉਦਘਾਟਨ

ਲੇਹ- ਲੱਦਾਖ ਦੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਸ਼ੁੱਕਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪਹਿਲੇ ਈਵੀ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਇਸ ਪਹਿਲਕਦਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 'ਕਾਰਬਨ ਨਿਊਟ੍ਰਲ' ਬਣਨ ਦੇ ਟੀਚੇ ਵੱਲ ਇਕ ਵੱਡਾ ਕਦਮ ਦੱਸਿਆ। ਉਨ੍ਹਾਂ ਲੋਕਾਂ ਨੂੰ ਸਾਫ਼-ਸੁਥਰੇ ਅਤੇ ਬਿਹਤਰ ਭਵਿੱਖ ਲਈ ਇਲੈਕਟ੍ਰਿਕ ਵਾਹਨ (ਈਵੀ) ਅਪਣਾਉਣ ਦੀ ਅਪੀਲ ਵੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਲੇਹ ਦੇ ਮੁੱਖ ਬੱਸ ਅੱਡੇ, ਟੀਆ ਰੋਂਗ, ਸੋਲਰ ਕਲੋਨੀ, ਚੁਚੋਟ ਸ਼ਾਮਾ ਅਤੇ ਖਾਲਤਸੀ 'ਚ ਪੰਜ ਚਾਰਜਿੰਗ ਸਟੇਸ਼ਨ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਲੇਹ 'ਚ ਮੈਗਨੈਟਿਕ ਹਿੱਲ ਦੇ ਨੇੜੇ 6ਵਾਂ ਚਾਰਜਿੰਗ ਸਟੇਸ਼ਨ ਵੀ ਲਗਭਗ ਬਣ ਕੇ ਤਿਆਰ ਹੋ ਗਿਆ ਹੈ। ਉਦਘਾਟਨ ਮੌਕੇ, ਸਕਸੈਨਾ ਨੇ ਚਾਰਜਿੰਗ ਸਟੇਸ਼ਨ ਦੀ ਸ਼ੁਰੂਆਤ ਨੂੰ ਲੱਦਾਖ 'ਚ ਸਾਫ਼ ਊਰਜਾ ਅਤੇ ਟਿਕਾਊ ਆਵਾਜਾਈ ਵੱਲ ਇਕ ਇਤਿਹਾਸਕ ਮੀਲ ਦਾ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਨੂੰ ਸਾਫ਼ ਊਰਜਾ ਦੀ ਵਰਤੋਂ ਵਧਾ ਕੇ 'ਕਾਰਬਨ ਨਿਊਟ੍ਰਲ' ਖੇਤਰ ਬਣਾਉਣ, ਹਿਮਾਲੀਅਨ ਈਕੋਸਿਸਟਮ ਨੂੰ ਬਚਾ ਕੇ ਅਤੇ ਜੈਵਿਕ ਈਂਧਨ 'ਤੇ ਨਿਰਭਰਤਾ ਘੱਟ ਕਰਨ ਦੀ ਗੱਲ ਕਹੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News