J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

Tuesday, Jul 07, 2026 - 11:04 AM (IST)

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

ਜੰਮੂ- ਜੰਮੂ ਕਸ਼ਮੀਰ 'ਚ ਡੋਡਾ ਜ਼ਿਲ੍ਹੇ ਦੇ ਥਾਥਰੀ ਇਲਾਕੇ 'ਚ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਅਤੇ ਮਿੱਟੀ ਖਿਸਕਣ ਨਾਲ ਕਈ ਘਰਾਂ ਅਤੇ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਦੇਰ ਰਾਤ ਕਰੀਬ 2.30 ਵਜੇ ਥਾਥਰੀ ਕਸਬੇ 'ਚ ਬੱਦਲ ਫਟਿਆ, ਜਿਸ ਨਾਲ ਅਚਾਨਕ ਹੜ੍ਹ ਆ ਗਿਆ ਅਤੇ ਇਲਾਕੇ 'ਚ ਭਾਰੀ ਤਬਾਹੀ ਹੋਈ। ਉਨ੍ਹਾਂ ਕਿਹਾ,''ਖ਼ਬਰਾਂ ਅਨੁਸਾਰ, ਥਾਥਰੀ ਬਾਜ਼ਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਘਰ ਵੱਡੇ ਪੱਥਰਾਂ, ਮਿੱਟੀ ਅਤੇ ਮਲਬੇ ਵਿਚਾਲੇ ਦਬ ਗਏ ਹਨ। ਕਈ ਗੱਡੀਆਂ ਦੇ ਵੀ ਨੁਕਸਾਨ ਜਾਣ ਅਤੇ ਰੜ੍ਹ ਜਾਣ ਦੀ ਖ਼ਬ ਹੈ।'' ਸੂਤਰਾਂ ਨੇ ਕਿਹਾ,''ਨੁਕਸਾਨ ਦਾ ਸਹੀ ਅੰਦਾਜਾ ਲਗਾਇਆ ਜਾ ਰਿਹਾ ਹੈ।''

PunjabKesari

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਮਰਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ,''ਕਈ ਘਰਾਂ 'ਚ ਮਿੱਟੀ, ਪਾਣੀ ਅਤੇ ਮਲਬਾ ਵੜ ਗਿਆ, ਜਿਸ ਨਾਲ ਲੋਕਾਂ ਨੂੰ ਮਲਬਾ ਹਟਾਉਣ 'ਚ ਕਾਫ਼ੀ ਮਿਹਨਤ ਕਰਨੀ ਪਈ।'' ਨਾਲ ਹੀ ਕਈ ਪਰਿਵਾਰਾਂ ਨੂੰ ਸੜਕਾਂ 'ਤੇ ਰਹਿਣ ਲਈ ਮਜ਼ਬੂਰ ਹੋਣਾ ਪਿਆ। ਭਾਰੀ ਮੀਂਹ ਕਾਰਨ ਕਿਸ਼ਤਵਾੜ ਵਿੱਚ 540 ਮੈਗਾਵਾਟ ਦੇ ਕੁਆਰਟਰ ਪਾਵਰ ਪ੍ਰੋਜੈਕਟ ਦੇ ਨੇੜੇ ਇੱਕ ਵੱਡਾ ਜ਼ਮੀਨ ਖਿਸਕ ਗਈ, ਜਿਸ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਫਸੇ ਵਾਹਨਾਂ ਨੂੰ ਬਚਾਉਣ ਅਤੇ ਪ੍ਰਭਾਵਿਤ ਖੇਤਰ ਦੀ ਮੁਰੰਮਤ ਲਈ ਮਲਬਾ ਹਟਾਉਣ ਦਾ ਕੰਮ ਵੀ ਜਾਰੀ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮਾਤਰਾ 'ਚ ਮਿੱਟੀ ਅਤੇ ਮਲਬਾ ਇਕੱਠਾ ਹੋਣ ਕਾਰਨ ਡੋਡਾ-ਕਿਸ਼ਤਵਾੜ ਨੈਸ਼ਨਲ ਹਾਈਵੇਅ 'ਤੇ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਉਨ੍ਹਾਂ ਕਿਹਾ,''ਘਟਨਾ ਤੋਂ ਬਾਅਦ ਦੀ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਹਨ।'' ਇਸ ਤੋਂ ਪਹਿਲਾਂ, ਡੋਡਾ ਜ਼ਿਲ੍ਹੇ ਦੇ ਭਲੇਸਾ ਇਲਾਕੇ ਅਤੇ ਕਿਸ਼ਤਵਾੜ ਜ਼ਿਲ੍ਹੇ 'ਚ 540 ਮੈਗਾਵਾਟ ਦੀ ਕਵਾਰ ਪਣ-ਬਿਜਲੀ ਪ੍ਰਾਜੈਕਟ ਕੋਲ ਵੀ ਬੱਦਲ ਫਟਣ ਦੀਆਂ ਘਟਨਾਵਾਂ ਹੋਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News