ਅਮਰਨਾਥ ਗੁਫ਼ਾ ਲਈ 16ਵਾਂ ਜੱਥਾ ਰਵਾਨਾ, ਹੁਣ ਤੱਕ 3.45 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਭਗਵਾਨ ਸ਼ਿਵ ਦੇ ਦਰਸ਼ਨ
Friday, Jul 17, 2026 - 12:33 PM (IST)
ਜੰਮੂ- ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ੁੱਕਰਵਾਰ ਤੜਕੇ ਸਾਲਾਨਾ ਅਮਰਨਾਥ ਯਾਤਰਾ ਲਈ ਸਖ਼ਤ ਸੁਰੱਖਿਆ ਇੰਤਜ਼ਾਮਾਂ ਵਿਚਾਲੇ 4,640 ਸ਼ਰਧਾਲੂਆਂ ਦਾ ਇਕ ਨਵਾਂ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 3.45 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਗੁਫ਼ਾ ਮੰਦਰ 'ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ 171 ਵਾਹਨਾਂ ਦੇ ਕਾਫਲੇ 'ਚ ਰਵਾਨਾ ਹੋਏ 16ਵੇਂ ਜੱਥੇ 'ਚ 1,626 ਸ਼ਰਧਾਲੂ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਸਥਿਤ ਛੋਟੇ ਬਾਲਟਾਲ ਮਾਰਗ ਤੋਂ, ਜਦੋਂ ਕਿ 3,014 ਸ਼ਰਧਾਲੂ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸਥਿਤ ਰਵਾਇਤੀ ਪਹਿਲਗਾਮ ਮਾਰਗ ਤੋਂ ਯਾਤਰਾ ਕਰਨਗੇ। ਅਧਿਕਾਰੀਆਂ ਅਨੁਸਾਰ, ਬਾਲਟਾਲ ਮਾਰਗ 'ਤੇ ਜਾਣ ਵਾਲਾ ਕਾਫ਼ਲਾ ਰਾਤ 2.42 ਵਜੇ ਬੇਸ ਕੈਂਪ ਤੋਂ ਰਵਾਨਾ ਹੋਇਆ, ਜਦੋਂ ਕਿ ਪਹਿਲਗਾਮ ਮਾਰਗ ਦਾ ਕਾਫ਼ਲਾ ਇਸ ਤੋਂ ਬਾਅਦ ਰਾਤ 3.11 ਵਜੇ ਨਿਕਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਜੱਥੇ ਦੇ ਰਵਾਨਾ ਹੋਣ ਦੇ ਨਾਲ ਹੀ ਇਸ ਸਾਲ ਦੀ ਅਮਰਨਾਥ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਕੁੱਲ 1,09,128 ਸ਼ਰਧਾਲੂ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਗੁਫ਼ਾ ਮੰਦਰ ਲਈ ਰਵਾਨਾ ਹੋ ਚੁੱਕੇ ਹਨ। ਸਾਲਾਨਾ ਅਮਰਨਾਥ ਯਾਤਰਾ ਬਹੁ ਪੱਧਰੀ ਸੁਰੱਖਿਆ ਵਿਵਸਥਾ ਵਿਚਾਲੇ ਕਰਵਾਈ ਜਾ ਰਹੀ ਹੈ। ਸ਼ਰਧਾਲੂਆਂ ਨੂੰ ਸੁਰੱਖਿਅਤ ਆਵਾਜਾਈ ਯਕੀਨੀ ਕਰਨ ਲਈ ਪ੍ਰਸ਼ਾਸਨ ਨੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਅਤੇ ਯਾਤਰਾ ਦੇ ਦੋਵੇਂ ਮਾਰਗਾਂ 'ਤੇ ਵਿਆਪਕ ਸੁਰੱਖਿਆ ਫ਼ੋਰਸਾਂ ਦੀ ਤਾਇਨਾਤੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
