ਪ੍ਰਾਈਵੇਟ ਏਅਰਲਾਈਨ ਦੇ ਕਰਮਚਾਰੀ ਕੋਲੋਂ ਮਿਲੀ ਹੈਰੋਇਨ ! ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Jul 13, 2026 - 04:17 PM (IST)

ਪ੍ਰਾਈਵੇਟ ਏਅਰਲਾਈਨ ਦੇ ਕਰਮਚਾਰੀ ਕੋਲੋਂ ਮਿਲੀ ਹੈਰੋਇਨ ! ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੇਹ- ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਸੋਮਵਾਰ ਨੂੰ ਲੇਹ 'ਚ ਇਕ ਨਿੱਜੀ ਏਅਰਲਾਈਨ ਦੇ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਕੋਲੋਂ ਹੈਰੋਇਨ ਬਰਾਮਦ ਹੋਣ ਤੋਂ ਉਸ ਨੂੰ ਬਾਅਦ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਨਿਵਾਸੀ 22 ਸਾਲਾ ਅਜੇ ਠਾਕੁਰ ਦੀ ਗ੍ਰਿਫ਼ਤਾਰੀ ਨੇ ਹਵਾਈ ਅੱਡੇ ਦੇ ਕਰਮਚਾਰੀਆਂ ਅਤੇ ਇਲਾਕੇ 'ਚ ਕੰਮ ਕਰ ਰਹੇ ਡਰੱਗ ਗਿਰੋਹਾਂ ਵਿਚਕਾਰ ਸ਼ੱਕੀ ਮਿਲੀਭਗਤ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਠਾਕੁਰ ਇਕ ਨਿੱਜੀ ਕਾਰ 'ਚ ਯਾਤਰਾ ਕਰ ਰਿਹਾ ਸੀ, ਉਦੋਂ ਨਿਯਮਿਤ ਗਸ਼ਤ 'ਤੇ ਨਿਕਲੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (NNTF) ਦੀ ਇਕ ਟੀਮ ਨੇ ਉਸ ਨੂੰ ਰੋਕਿਆ ਅਤੇ ਉਸ ਕੋਲੋਂ 2.27 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਬਾਅਦ 'ਚ ਠਾਕੁਰ ਵਿਰੁੱਧ NNTF ਪੁਲਸ ਸਟੇਸ਼ਨ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਬਤੀ ਨੇ ਡਰੱਗ ਸਪਲਾਈ ਲੜੀ 'ਚ ਹਰ ਕੜੀ ਨੂੰ ਤੋੜਨ ਦੇ ਪ੍ਰਸ਼ਾਸਨ ਦੇ ਸੰਕਲਪ ਨੂੰ ਦੁਹਰਾਇਆ।

ਇਹ ਘਟਨਾ ਹਾਲ ਦੇ ਹਫ਼ਤਿਆਂ 'ਚ ਏਐੱਨਟੀਐੱਫ ਦੀਆਂ ਕਈ ਸਫ਼ਲ ਮੁਹਿੰਮਾਂ ਮਗਰੋਂ ਹੋਈ ਹੈ, ਜਿਨ੍ਹਾਂ 'ਚ ਲੱਦਾਖ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨਸ਼ੀਲੇ ਪਦਾਰਥ ਤਸਕਰਾਂ ਦੇ ਵਧਦੇ ਅੰਤਰਰਾਜੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਕਿਹਾ,''ਹੁਣ ਜਾਂਚ ਨਸ਼ੀਲੇ ਪਦਾਰਥਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਹਵਾਈ ਅੱਡਾ ਕਰਮਚਾਰੀਆਂ, ਅੰਤਰਰਾਜੀ ਸਪਲਾਇਰਾਂ ਅਤੇ ਸਥਾਨਕ ਨਸ਼ੀਲੇ ਪਦਾਰਥ ਤਸਕਰਾਂ ਵਿਚਾਲੇ ਸੰਬੰਧਾਂ ਦੀ ਪਛਾਣ ਕਰਨ 'ਤੇ ਕੇਂਦਰਿਤ ਹੈ।''

ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਦੋਸ਼ੀ ਇਕੱਲੇ ਕੰਮ ਕਰ ਰਿਹਾ ਸੀ ਜਾਂ ਲੱਦਾਖ 'ਚ ਨਸ਼ੀਲੇ ਪਦਾਰਥ ਲਿਆਉਣ-ਲਿਜਾਉਣ ਅੇਤ ਵੰਡ 'ਚ ਸ਼ਾਮਲ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ 2026 ਦੀ ਸ਼ੁਰੂਆਤ ਤੋਂ, ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਐੱਨਡੀਪੀਐੱਸ ਦੇ 33 ਮਾਮਲੇ ਦਰਜ ਕੀਤੇ ਹਨ, 27 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਜਿਸ ਨਾਲ ਨਸ਼ੀਲੇ ਪਦਾਰਥਾਂ ਦੇ ਨੈੱਟਵਰਕਾਂ ਵਿਰੁੱਧ ਕਾਰਵਾਈ ਦੇ ਵਧ ਰਹੇ ਦਾਇਰੇ ਦਾ ਪਤਾ ਲੱਗਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News