ਭਾਰੀ ਬਾਰਿਸ਼ ਬਣਨ ਲੱਗੀ ''ਕਾਲ਼'' ! ਪੁੰਛ ''ਚ ਮੀਂਹ ਮਗਰੋਂ ਹੋਈ ਲੈਂਡਸਲਾਈਡ ''ਚ 4 ਲੋਕਾਂ ਦੀ ਮੌਤ, ਕਈ ਲਾਪਤਾ
Sunday, Jul 19, 2026 - 11:06 AM (IST)
ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਭਾਰੀ ਬਾਰਿਸ਼ ਕਾਰਨ ਹੋਏ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹ 'ਚ ਤਿੰਨ ਔਰਤਾਂ ਸਣੇ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੇ ਇਹ ਸਾਰੇ ਮਾਮਲੇ ਸਭ ਤੋਂ ਵੱਧ ਪ੍ਰਭਾਵਿਤ ਸੁਰਨਕੋਟ ਤਹਿਸੀਲ ਦੇ ਸਾਹਮਣੇ ਆਏ ਹਨ, ਜਿੱਥੇ ਅਧਿਕਾਰੀਆਂ ਨੇ ਫਸੇ ਹੋਏ ਨਿਵਾਸੀਆਂ ਤੱਕ ਪਹੁੰਚਣ, ਪ੍ਰਭਾਵਿਤ ਖੇਤਰਾਂ ਨੂੰ ਸਾਫ਼ ਕਰਨ ਅਤੇ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨ ਲਈ ਬਚਾਅ ਦਲ ਤਾਇਨਾਤ ਕੀਤੇ ਹਨ ਅਤੇ ਰਾਹਤ ਮੁਹਿੰਮ ਤੇਜ਼ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਨੂਨਾਬੰਦੀ ਪਿੰਡ 'ਚ ਇਕ ਮਕਾਨ ਢਹਿਣ ਕਾਰਨ ਨਾਜ਼ੀਆ ਕੌਸਰ (28) ਦੀ ਮੌਤ ਹੋ ਹੋ ਗਈ। ਉਸ ਦੇ ਪਤੀ ਮੁਹੰਮਦ ਹਾਫਿਜ਼ ਅਤੇ 2 ਤੋਂ 6 ਸਾਲ ਦੀ ਉਮਰ ਦੇ ਤਿੰਨ ਬੱਚਿਆਂ ਨੂੰ ਜ਼ਖ਼ਮੀ ਹਾਲਤ 'ਚ ਬਾਹਰ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਲੋਅਰ ਮੁਰਾਹ 'ਚ ਇਕ ਹੋਰ ਮਕਾਨ ਜ਼ਮੀਨ ਖਿਸਕਣ ਦੀ ਲਪੇਟ 'ਚ ਆ ਗਿਆ ਅਤੇ ਇਸ ਘਟਨਾ ਦੇ ਬਾਅਦ ਤੋਂ ਮਕਾਨ ਮਾਲਕ ਮੁਹੰਮਦ ਲਤੀਫ ਅਤੇ ਪਰਿਵਾਰ ਦੇ 5 ਹੋਰ ਮੈਂਬਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਇਆ ਕਿ ਅੰਤਿਮ ਸੂਚਨਾ ਤੱਕ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮਰਹੋਟ 'ਚ ਇਰਮ ਨਾਂ ਦੀ ਇਕ ਨਾਬਾਲਗ ਕੁੜੀ ਨਾਲੇ 'ਚ ਡੁੱਬ ਗਈ ਅਤੇ ਧੁੰਧਕ ਲਾਥੂੰਗ ਪੁਲ ਕੋਲ ਇਕ ਨਾਲੇ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
