ਅਮਰਨਾਥ ਯਾਤਰਾ : ਉੱਪ ਰਾਜਪਾਲ ਮਨੋਜ ਸਿਨਹਾ ਨੇ ਬਾਲਟਾਲ ਬੇਸ ਕੈਂਪ ''ਚ ਵਿਵਸਥਾ ਦਾ ਜਾਇਜ਼ਾ ਲਿਆ
Friday, Jul 10, 2026 - 05:09 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ 'ਚ ਸਾਲਾਨਾ ਅਮਰਨਾਥ ਯਾਤਰਾ ਦੇ ਤੀਰਥ ਯਾਤਰੀਆਂ ਲਈ ਕੀਤੀਆਂ ਗਈਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਸਿਨਹਾ ਨੇ ਕਿਹਾ ਕਿ ਰਜਿਸਟਰੇਸ਼ਨ ਤੋਂ ਲੈ ਕੇ ਰੁਕਣ ਦੀ ਵਿਵਸਥਾ ਤੱਕ ਅਤੇ ਆਸਾਨੀ ਨਾਲ ਆਉਣ-ਜਾਣ ਤੋਂ ਲੈ ਕੇ ਦਰਸ਼ਨ ਤੱਕ, ਤੀਰਥ ਯਾਤਰੀਆਂ ਲਈ ਯਾਤਰਾ ਦਾ ਹਰ ਪੜਾਅ ਬਿਨਾਂ ਕਿਸੇ ਰੁਕਾਵਟ ਅਤੇ ਪਰੇਸ਼ਾਨੀ ਦੇ ਪੂਰਾ ਹੋਣਾ ਚਾਹੀਦਾ।

ਸਿਨਹਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ ਮੈਂ ਬਾਬਾ ਅਮਰਨਾਥ ਦੇ ਤੀਰਥ ਯਾਤਰੀਆਂ ਲਈ ਕੀਤੀਆਂ ਗਈਆਂ ਵਿਵਸਥਾਵਾਂ ਦਾ ਜਾਇਜ਼ਾ ਲੈਣ ਲਈ ਬਾਲਟਾਲ ਬੇਸ ਕੈਂਪ ਦਾ ਦੌਰਾ ਕੀਤਾ। ਮੈਂ ਸੀਨੀਅਰ ਅਧਿਕਾਰੀਆਂ ਨਾਲ ਹਰ ਸਹੂਲਤ ਦਾ ਨਿਰੀਖਣ ਕੀਤਾ ਅਤੇ ਸਾਰੇ ਵਿਭਾਗਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਸ਼੍ਰੀ ਅਮਰਨਾਥ ਦੇ ਭਗਤਾਂ ਦੀ ਸਹੂਲਤ ਸਰਵਉੱਚ ਪਹਿਲ ਹੋਣੀ ਚਾਹੀਦੀ ਹੈ।'' ਉਨ੍ਹਾਂ ਕਿਹਾ,''ਸ਼ਰਾਈਨ ਬੋਰਡ ਅਤੇ ਇਸ 'ਚ ਸ਼ਾਮਲ ਸਾਰੇ ਵਿਭਾਗ ਇਕ ਅਧਿਆਤਮਿਕ ਯਾਤਰਾ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਆਸਾਨ ਬਣਾਉਣ ਨਾਲ ਇਸ ਨੂੰ ਬੇਹੱਦ ਯਾਦਗਾਰ ਅਨੁਭਵ ਬਣਾਉਣ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
