ਮਿਜ਼ੋਰਮ ’ਚ 54 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ
Monday, Apr 14, 2025 - 12:54 AM (IST)

ਨਵੀਂ ਦਿੱਲੀ, (ਅਨਸ)- ਮਿਜ਼ੋਰਮ ’ਚ ਆਈਜ਼ੋਲ ਦੇ ਬਾਹਰੀ ਇਲਾਕੇ ’ਚ 52.67 ਕਿੱਲੋ ਮੈਥਮਫੇਟਾਮਾਈਨ ਦੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਕੌਮਾਂਤਰੀ ਦਵਾਈ ਬਾਜ਼ਾਰ ’ਚ ਇਸ ਦੀ ਕੀਮਤ 54 ਕਰੋੜ ਰੁਪਏ ਹੈ। ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਗੋਲੀਆਂ ਨੂੰ ਇਕ ਟਰੱਕ ’ਚ ਲੁਕੋ ਕੇ ਲਿਜਾਇਆ ਜਾ ਰਿਹਾ ਸੀ।
ਨਾਗਾਲੈਂਡ ’ਚ ਰਜਿਸਟਰਡ ਇਹ ਟਰੱਕ ਭਾਰਤ-ਮਿਆਂਮਾਰ ਸਰਹੱਦ ਕੋਲ ਸੰਵੇਦਨਸ਼ੀਲ ਸਰਹੱਦੀ ਸ਼ਹਿਰ ਜੋਖਾਵਥਰ ਤੋਂ ਆਇਆ ਸੀ ਅਤੇ ਤ੍ਰਿਪੁਰਾ ਜਾ ਰਿਹਾ ਸੀ।
ਟਰੱਕ ਦੇ ਚਾਲਕ ਅਤੇ ਉਸ ਦੇ ਸਹਾਇਕ ਨੂੰ ਐੱਨ. ਡੀ. ਪੀ. ਐੱਸ. ਐਕਟ, 1985 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।