IDFC ਫਸਟ ਬੈਂਕ ਧੋਖਾਦੇਹੀ ਮਾਮਲਾ : 590 ਕਰੋੜ ਦੇ ਘਪਲੇ ਨਾਲ ਨਿਵੇਸ਼ਕਾਂ ਦੇ ਡੁੱਬੇ 14,438 ਕਰੋੜ

Tuesday, Feb 24, 2026 - 11:46 AM (IST)

IDFC ਫਸਟ ਬੈਂਕ ਧੋਖਾਦੇਹੀ ਮਾਮਲਾ : 590 ਕਰੋੜ ਦੇ ਘਪਲੇ ਨਾਲ ਨਿਵੇਸ਼ਕਾਂ ਦੇ ਡੁੱਬੇ 14,438 ਕਰੋੜ

ਬਿਜ਼ਨੈੱਸ ਡੈਸਕ - ਚੰਡੀਗੜ੍ਹ ਦੀ ਇਕ ਬ੍ਰਾਂਚ ’ਚ 590 ਕਰੋੜ ਰੁਪਏ ਦੀ ਧੋਖਾਦੇਹੀ ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਸ਼ੇਅਰਧਾਰਕਾਂ ਨੂੰ ਬਹੁਤ ਮਹਿੰਗੀ ਪਈ। ਸੋਮਵਾਰ ਨੂੰ ਇਕ ਹੀ ਸੈਸ਼ਨ ’ਚ ਬੈਂਕ ਦਾ ਮਾਰਕੀਟ ਕੈਪ 14,438 ਕਰੋੜ ਰੁਪਏ ਘੱਟ ਗਿਆ। ਭਾਵ ਨਿਵੇਸ਼ਕਾਂ ਦੇ ਇੰਨੇ ਹੀ ਰੁਪਏ ਡੁੱਬ ਗਏ।ਪ੍ਰਾਈਵੇਟ ਲੈਂਡਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸ ਦੀ ਚੰਡੀਗੜ੍ਹ ਬ੍ਰਾਂਚ ਦੇ ਮੁਲਾਜ਼ਮਾਂ ਨੇ ਹਰਿਆਣਾ ਸੂਬਾ ਸਰਕਾਰ ਨਾਲ ਜੁੜੇ ਖਾਤਿਆਂ ’ਚ ਬਿਨਾਂ ਇਜਾਜ਼ਤ ਦੇ ਟ੍ਰਾਂਸਜ਼ੈਕਸ਼ਨਜ਼ ਕੀਤੀਆਂ ਸਨ, ਜਿਸ ਨਾਲ ਲੱਗਭਗ 590 ਕਰੋੜ ਰੁਪਏ ਦਾ ਡਿਪਾਜ਼ਿਟ ਬੈਲੇਂਸ ਦਾ ਅੰਤਰ ਪੈਦਾ ਹੋ ਗਿਆ। ਖਾਸ ਗੱਲ ਇਹ ਹੈ ਕਿ ਇਹ ਘਪਲਾ ਬੈਂਕ ਦੇ ਇਕ ਤਿਮਾਹੀ ਦੇ ਮੁਨਾਫੇ ਤੋਂ ਵੀ ਜ਼ਿਆਦਾ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੇ ਰੱਜ ਕੇ ਮੁਨਾਫਾਵਸੂਲੀ ਕੀਤੀ, ਜਿਸ ਕਾਰਨ ਕੰਪਨੀ ਦੇ ਸ਼ੇਅਰ 20 ਫੀਸਦੀ ਤੱਕ ਡਿੱਗ ਗਏ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।

ਇਹ ਵੀ ਪੜ੍ਹੋ :     Gold ਖ਼ਰੀਦਣ-ਵੇਚਣ ਤੋਂ ਲੈ ਕੇ ਗਿਫਟ ਮਿਲਣ ਤੱਕ ਦੇ ਬਦਲ ਗਏ ਨਿਯਮ, ਦੇਣਾ ਪਵੇਗਾ ਭਾਰੀ ਟੈਕਸ

ਸ਼ੇਅਰ ਬਾਜ਼ਾਰ ’ਚ ਜਿੱਥੇ ਇਕ ਪਾਸੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਉਥੇ ਦੂਜੇ ਪਾਸੇ ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਸ਼ੇਅਰਾਂ ’ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਸੋਮਵਾਰ ਦੀ ਸਵੇਰ ਨਿਵੇਸ਼ਕਾਂ ਲਈ ਝਟਕਾ ਲੈ ਕੇ ਆਈ। ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਸ਼ੇਅਰ ਨੇ ਬਾਜ਼ਾਰ ਖੁੱਲ੍ਹਦੇ ਹੀ ਵੱਡੀ ਗਿਰਾਵਟ ਦਰਜ ਕੀਤੀ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਤੇ 20 ਫੀਸਦੀ ਦੇ ਲੋਅਰ ਸਰਕਟ ਤੱਕ ਫਿਸਲ ਕੇ 67 ਰੁਪਏ ’ਤੇ ਆ ਗਿਆ। ਅਚਾਨਕ ਆਈ ਇਸ ਗਿਰਾਵਟ ਨਾਲ ਛੋਟੇ ਅਤੇ ਵੱਡੇ ਦੋਵਾਂ ਤਰ੍ਹਾਂ ਦੇ ਨਿਵੇਸ਼ਕਾਂ ’ਚ ਘਬਰਾਹਟ ਫੈਲ ਗਈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਓਧਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਆਈ. ਡੀ. ਐੱਫ. ਸੀ. ਫਸਟ ਬੈਂਕ ’ਚ 590 ਕਰੋੜ ਰੁਪਏ ਦੀ ਧੋਖਾਦੇਹੀ ਮਾਮਲੇ ਨਾਲ ਜੁੜੇ ਘਟਨਾਕ੍ਰਮ ’ਤੇ ਨਜ਼ਰ ਬਣਾਈ ਹੋਈ ਹੈ ਅਤੇ ਇਸ ’ਚ ਕੋਈ ਪ੍ਰਣਾਲੀਗਤ ਸਮੱਸਿਆ ਨਹੀਂ ਹੈ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!

ਏ. ਯੂ. ਸਮਾਲ ਫਾਈਨਾਂਸ ਬੈਂਕ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਕੀਤਾ ਇਨਕਾਰ

ਏ. ਯੂ. ਸਮਾਲ ਫਾਈਨਾਂਸ ਬੈਂਕ ਨੇ ਕਥਿਤ ਤੌਰ ’ਤੇ ਧੋਖਾਦੇਹੀ ਨਾਲ ਖਾਤੇ ਖੋਲ੍ਹਣ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ। ਹਰਿਆਣਾ ਸਰਕਾਰ ਵੱਲੋਂ ਸਰਕਾਰੀ ਕਾਰੋਬਾਰ ਕਰਨ ਤੋਂ ਪਾਬੰਦੀ ਲਾਏ ਜਾਣ ਤੋਂ ਬਾਅਦ ਬੈਂਕ ਨੇ ਇਹ ਗੱਲ ਕਹੀ।

ਇਹ ਵੀ ਪੜ੍ਹੋਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ

ਹਰਿਆਣਾ ਸਰਕਾਰ ਨੇ ਕਥਿਤ ਧੋਖਾਦੇਹੀ ਦੇ ਦੋਸ਼ਾਂ ਦੇ ਮੱਦੇਨਜ਼ਰ ਏ. ਯੂ. ਸਮਾਲ ਫਾਈਨਾਂਸ ਬੈਂਕ ਦੇ ਨਾਲ-ਨਾਲ ਆਈ. ਡੀ. ਐੱਫ. ਸੀ. ਫਸਟ ਬੈਂਕ ਨੂੰ ਵੀ ਸਰਕਾਰੀ ਕੰਮਾਂ ਲਈ ਆਪਣੀ ਸੂਚੀ ’ਚੋਂ ਬਾਹਰ ਕਰ ਦਿੱਤਾ ਹੈ। ਏ. ਯੂ. ਸਮਾਲ ਫਾਈਨਾਂਸ ਬੈਂਕ ਨੇ ਕਿਹਾ ਕਿ ਸਬੰਧਤ ਖਾਤੇ ਸਾਰੀਆਂ ਜ਼ਰੂਰੀ ‘ਕੇ. ਵਾਈ. ਸੀ. ’ ਜਾਂਚ ਅਤੇ ਪ੍ਰਵਾਨਗੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਖੋਲ੍ਹੇ ਗਏ ਸਨ।

ਹਰਿਆਣਾ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਸਰਕੂਲਰ ’ਚ ਕਿਹਾ ਗਿਆ, ‘‘ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਫਾਈਨਾਂਸ ਬੈਂਕ ਨੂੰ ਹਰਿਆਣਾ ’ਚ ਸਰਕਾਰੀ ਕੰਮਕਾਜ ਤੋਂ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਸੂਚੀ ’ਚੋਂ ਬਾਹਰ ਕੀਤਾ ਜਾਂਦਾ ਹੈ।’’

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ

ਇਹ ਵੀ ਪੜ੍ਹੋ :     Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ ਕੀਮਤਾਂ...ਅਤੇ ਫਿਰ ਆਵੇਗੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News