ਇਕ ਕਰੋੜ ਦੇ ਇਨਾਮੀ ਦੇਵਜੀ ਸਣੇ 19 ਨਕਸਲੀਆਂ ਨੇ ਕੀਤਾ ਆਤਮਸਮਰਪਣ

Monday, Feb 23, 2026 - 10:01 AM (IST)

ਇਕ ਕਰੋੜ ਦੇ ਇਨਾਮੀ ਦੇਵਜੀ ਸਣੇ 19 ਨਕਸਲੀਆਂ ਨੇ ਕੀਤਾ ਆਤਮਸਮਰਪਣ

ਹੈਦਰਾਬਾਦ- ਚੋਟੀ ਦੇ ਨਕਸਲੀ ਤਿਪਿਰੀ ਤਿਰੂਪਤੀ ਉਰਫ ਦੇਵਜੀ (62) ਨੇ 18 ਹੋਰ ਨਕਸਲੀਆਂ ਨਾਲ ਤੇਲੰਗਾਨਾ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਉਸ ’ਤੇ ਇਕ ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਵਜੀ ਤੇਲੰਗਾਨਾ ਦੇ ਜਗਤਿਆਲ ਜ਼ਿਲੇ ਦਾ ਨਿਵਾਸੀ ਹੈ ਅਤੇ ਉਸ ਦਾ ਆਤਮਸਮਰਪਣ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਲਈ ਇਕ ਝਟਕਾ ਮੰਨਿਆ ਜਾ ਸਕਦਾ ਹੈ।

ਮੰਨਿਆ ਜਾਂਦਾ ਹੈ ਕਿ ਦੇਵਜੀ ਨੇ ਭਾਰਤੀ ਕਮਿਊਨਿਸਟ ਪਾਰਟੀ-ਮਾਓਵਾਦੀ (ਭਾਕਪਾ-ਮਾਓਵਾਦੀ) ਦੇ ਸਵਰਗੀ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ ਬਸਵਰਾਜੂ ਦੀ ਜਗ੍ਹਾ ਲਈ ਸੀ, ਜਿਸ ਦੀ ਮਈ 2025 ’ਚ ਮੌਤ ਹੋ ਗਈ ਸੀ। ਚੋਟੀ ਦੇ ਮਾਓਵਾਦੀ ਮੱਲਾ ਰਾਜੀ ਰੈੱਡੀ ਨੇ ਵੀ ਆਤਮਸਮਰਪਣ ਕਰ ਦਿੱਤਾ ਹੈ। ਇਨ੍ਹਾਂ ਨਕਸਲੀਆਂ ਦਾ ਆਤਮਸਮਰਪਣ ਕੇਂਦਰ ਸਰਕਾਰ ਵੱਲੋਂ ਦੇਸ਼ ਤੋਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਨਿਰਧਾਰਿਤ ਮਾਰਚ 2026 ਦੀ ਸਮਾਂ-ਹੱਦ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News