ਦੇਹਰਾਦੂਨ 'ਚ 70 ਸਾਲਾ ਬਜ਼ੁਰਗ ਮਹਿਲਾ ਤੋਂ ਲੁੱਟੇ 3 ਕਰੋੜ, 60 ਦਿਨਾਂ ਤੱਕ ਕੀਤਾ ਡਿਜੀਟਲ ਅਰੈਸਟ

Sunday, Feb 22, 2026 - 02:45 PM (IST)

ਦੇਹਰਾਦੂਨ 'ਚ 70 ਸਾਲਾ ਬਜ਼ੁਰਗ ਮਹਿਲਾ ਤੋਂ ਲੁੱਟੇ 3 ਕਰੋੜ, 60 ਦਿਨਾਂ ਤੱਕ ਕੀਤਾ ਡਿਜੀਟਲ ਅਰੈਸਟ

ਦੇਹਰਾਦੂਨ : ਦੇਸ਼ ਵਿੱਚ 'ਡਿਜੀਟਲ ਅਰੈਸਟ' ਰਾਹੀਂ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਸਨਸਨੀਖੇਜ਼ ਮਾਮਲਾ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਇੱਕ 70 ਸਾਲਾ ਬਜ਼ੁਰਗ ਮਹਿਲਾ ਨੂੰ ਡਰਾ-ਧਮਕਾ ਕੇ ਉਸ ਕੋਲੋਂ 3.09 ਕਰੋੜ ਰੁਪਏ ਦੀ ਮੋਟੀ ਰਕਮ ਠੱਗ ਲਈ। ਹੱਦ ਤਾਂ ਉਦੋਂ ਹੋ ਗਈ ਜਦੋਂ ਠੱਗਾਂ ਨੇ ਮਹਿਲਾ ਨੂੰ ਕਰੀਬ 60 ਦਿਨਾਂ ਤੱਕ ਡਿਜੀਟਲ ਨਿਗਰਾਨੀ (ਡਿਜੀਟਲ ਅਰੈਸਟ) ਵਿੱਚ ਰੱਖਿਆ।

ਇਹ ਵੀ ਪੜ੍ਹੋ : ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ ਸੈਨੀਟਾਈਜ਼ਰ ਪਾ ਕੇ ਲਾ 'ਤੀ ਅੱਗ

CBI ਅਧਿਕਾਰੀ ਬਣ ਕੇ ਮਾਰੀ ਠੱਗੀ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਨੇ ਦੱਸਿਆ ਕਿ 1 ਸਤੰਬਰ 2025 ਨੂੰ ਉਸ ਨੂੰ ਇੱਕ ਵਟਸਐਪ ਵੀਡੀਓ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ CBI (ਕੇਂਦਰੀ ਜਾਂਚ ਬਿਊਰੋ) ਦਾ ਅਧਿਕਾਰੀ ਦੱਸਿਆ। ਠੱਗਾਂ ਨੇ ਮਹਿਲਾ ਨੂੰ ਡਰਾਇਆ ਕਿ ਉਸ ਦਾ ਫੋਨ ਨੰਬਰ 68 ਕਰੋੜ ਰੁਪਏ ਦੇ 'ਮਨੀ ਲਾਂਡਰਿੰਗ' (ਧਨ ਸੋਧਨ) ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ। ਬਜ਼ੁਰਗ ਮਹਿਲਾ ਨੂੰ ਇੰਨਾ ਡਰਾਇਆ ਗਿਆ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਸ ਦੇ ਬੱਚਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗ੍ਰਿਫ਼ਤਾਰੀ ਤੋਂ ਬਚਣ ਲਈ ਮਹਿਲਾ ਨੂੰ ਕਿਹਾ ਗਿਆ ਕਿ ਉਹ ਆਪਣੀ ਸਾਰੀ ਜਮਾਂ-ਪੂੰਜੀ ਜਾਂਚ ਲਈ ਉਨ੍ਹਾਂ ਦੇ ਦੱਸੇ ਗਏ ਖ਼ਾਤਿਆਂ ਵਿੱਚ ਟ੍ਰਾਂਸਫਰ ਕਰ ਦੇਵੇ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਪੈਸੇ ਵਾਪਸ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

ਪੁਲਸ ਵੱਲੋਂ ਜਾਂਚ ਸ਼ੁਰੂ
ਠੱਗਾਂ ਦੇ ਜਾਲ ਵਿੱਚ ਫਸੀ ਮਹਿਲਾ ਨੇ ਸਤੰਬਰ ਤੋਂ ਅਕਤੂਬਰ 2025 ਦੇ ਵਿਚਕਾਰ ਕੁੱਲ 3.09 ਕਰੋੜ ਰੁਪਏ ਠੱਗਾਂ ਦੇ ਖ਼ਾਤਿਆਂ ਵਿੱਚ ਭੇਜ ਦਿੱਤੇ। ਇਸ ਰਕਮ ਦਾ ਇੰਤਜ਼ਾਮ ਕਰਨ ਲਈ ਬਜ਼ੁਰਗ ਮਹਿਲਾ ਨੂੰ ਆਪਣੀਆਂ FDs (ਸਾਵਧੀ ਜਮਾਂ ਰਾਸ਼ੀ) ਤੁੜਵਾਉਣੀਆਂ ਪਈਆਂ, ਆਪਣੇ ਸ਼ੇਅਰ ਵੇਚਣੇ ਪਏ ਅਤੇ ਇੱਥੋਂ ਤੱਕ ਕਿ ਆਪਣੇ ਕੀਮਤੀ ਗਹਿਣੇ ਵੀ ਗਿਰਵੀ ਰੱਖਣੇ ਪਏ। ਸਾਈਬਰ ਪੁਲਸ ਥਾਣੇ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਅਤੇ ਬੈਂਕ ਖ਼ਾਤਿਆਂ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਪੁਲਸ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਵੀਡੀਓ ਕਾਲ ਤੋਂ ਨਾ ਡਰਨ ਅਤੇ ਅਜਿਹੀ ਘਟਨਾ ਹੋਣ 'ਤੇ ਤੁਰੰਤ ਪੁਲਸ ਨੂੰ ਸੂਚਨਾ ਦੇਣ।

ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News