1000 ਕਰੋੜ ਦੀ ਠੱਗੀ ਮਾਰ ਕੇ ਭੱਜਿਆ ਰਾਸ਼ਿਦ ਨਸੀਮ ਦੁਬਈ ''ਚ ਗ੍ਰਿਫ਼ਤਾਰ

Friday, Feb 27, 2026 - 03:25 PM (IST)

1000 ਕਰੋੜ ਦੀ ਠੱਗੀ ਮਾਰ ਕੇ ਭੱਜਿਆ ਰਾਸ਼ਿਦ ਨਸੀਮ ਦੁਬਈ ''ਚ ਗ੍ਰਿਫ਼ਤਾਰ

ਨਵੀਂ ਦਿੱਲੀ/ਲਖਨਊ- ਉੱਤਰ ਪ੍ਰਦੇਸ਼ 'ਚ ਨਿਵੇਸ਼ ਧੋਖਾਧੜੀ ਦੇ ਵੱਡੇ ਮਾਮਲੇ ਵਿੱਚ ਲੋੜੀਂਦੇ ਅਤੇ ਭਗੌੜੇ ਆਰਥਿਕ ਅਪਰਾਧੀ ਰਾਸ਼ਿਦ ਨਸੀਮ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਦੁਬਈ ਪੁਲਿਸ ਨੇ ਨਸੀਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

800 ਤੋਂ 1000 ਕਰੋੜ ਦੀ ਠੱਗੀ ਦਾ ਹੈ ਦੋਸ਼ 

ਲਖਨਊ ਸਥਿਤ ਰੀਅਲ ਅਸਟੇਟ ਫਰਮ ਸ਼ਾਈਨ ਸਿਟੀ ਗਰੁੱਪ ਦੇ ਪ੍ਰਮੋਟਰ ਰਾਸ਼ਿਦ ਨਸੀਮ 'ਤੇ ਦੋਸ਼ ਹੈ ਕਿ ਉਸ ਨੇ ਰੀਅਲ ਅਸਟੇਟ ਸਕੀਮਾਂ ਅਤੇ 'ਮਲਟੀ-ਲੈਵਲ ਮਾਰਕੀਟਿੰਗ' ਰਾਹੀਂ ਲੋਕਾਂ ਨੂੰ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ ਲਗਭਗ 800 ਤੋਂ 1000 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਇਸ ਗਰੁੱਪ ਖ਼ਿਲਾਫ਼ 554 ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ।

ਨੇਪਾਲ ਦੇ ਰਸਤੇ ਹੋਇਆ ਸੀ ਫ਼ਰਾਰ 

ਜਾਂਚ ਏਜੰਸੀ ਅਨੁਸਾਰ, ਨਸੀਮ ਲਗਾਤਾਰ ਜਾਂਚ ਤੋਂ ਬਚ ਰਿਹਾ ਸੀ ਅਤੇ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਇਆ। ਉਹ ਨੇਪਾਲ ਦੇ ਰਸਤੇ ਭਾਰਤ ਤੋਂ ਫ਼ਰਾਰ ਹੋ ਕੇ ਦੁਬਈ ਵਿੱਚ ਰਹਿ ਰਿਹਾ ਸੀ। ਲਖਨਊ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ ਅਪ੍ਰੈਲ 'ਚ ਉਸ ਨੂੰ ਭਗੌੜੇ ਆਰਥਿਕ ਅਪਰਾਧੀ ਐਕਟ (FEOA) ਦੇ ਅਧੀਨ ਅਪਰਾਧੀ ਐਲਾਨ ਕੀਤਾ ਸੀ।

ED ਦੇ ਡੋਜ਼ੀਅਰ ਤੋਂ ਬਾਅਦ ਹੋਈ ਕਾਰਵਾਈ 

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਜਨਵਰੀ 2026 'ਚ ਯੂਏਈ ਦੇ ਅਧਿਕਾਰੀਆਂ ਨੂੰ ਇਕ ਵਿਸਤ੍ਰਿਤ ਡੋਜ਼ੀਅਰ ਸੌਂਪਿਆ ਸੀ। ਇਸ 'ਚ ਨਸੀਮ ਵਿਰੁੱਧ ਭਾਰਤ 'ਚ ਚੱਲ ਰਹੀਆਂ ਕਾਨੂੰਨੀ ਕਾਰਵਾਈਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਸੰਭਵ ਹੋਈ ਹੈ। ਜ਼ਿਕਰਯੋਗ ਹੈ ਕਿ ਦਸੰਬਰ 2025 ਵਿੱਚ ਅਦਾਲਤ ਨੇ ਨਸੀਮ ਦੀ 127.98 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਵੀ ਦਿੱਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News