Facebook 'ਤੇ ਦੁਨੀਆ ਦੇ ਸਭ ਤੋਂ ਲੋਕਪ੍ਰਸਿੱਧ ਨੇਤਾ ਬਣੇ PM ਨਰਿੰਦਰ ਮੋਦੀ
Thursday, Apr 23, 2020 - 09:26 PM (IST)

ਗੈਜੇਟ ਡੈਸਕ—ਮਾਰਚ 2020 'ਚ ਦੁਨੀਆ ਦੇ ਨੇਤਾਵਾਂ ਦੇ ਫਾਲੋਅਰਸ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਦੁਨੀਆਭਰ ਦੇ ਲੋਕਾਂ ਨੇ ਕੋਰੋਨਾ ਵਾਇਰਸ ਦੀ ਅਪਡੇਟ ਲਈ ਆਪਣੇ-ਆਪਣੇ ਪਸੰਦੀਦਾ ਨੇਤਾਵਾਂ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫਾਲੋਅ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਸ ਦੀ ਗਿਣਤੀ 'ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਪੀ.ਐੱਮ. ਮੋਦੀ, ਦੁਨੀਆ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ ਜਿਨ੍ਹਾਂ ਨੂੰ ਫੇਸਬੁੱਕ 'ਤੇ ਸਭ ਤੋਂ ਜ਼ਿਆਦਾ ਫਾਲੋਅ ਕਰਦੇ ਹਨ। ਇਸ ਦੀ ਜਾਣਕਾਰੀ ਗਲੋਬਲੀ ਸੰਚਾਰ ਏਜੰਸੀ ਬੀ.ਸੀ.ਡਬਲਿਊ. (ਬਰਸਨ ਕੋਹਰਨ ਐਂਡ ਵੋਲਫ) ਨੇ ਨਵੀਂ ਰਿਪੋਰਟ 'ਵਰਲਡ ਲੀਡਰਸ ਆਨ ਫੇਸਬੁੱਕ' 'ਚ ਦਿੱਤੀ ਹੈ।
ਇਸ ਰਿਪੋਰਟ ਨੂੰ ਤਿਆਰ ਕਰਨ ਲਈ ਏਜੰਸੀ ਨੇ ਮਾਰਚ ਦੇ ਮਹੀਨੇ 'ਚ ਗਲੋਬਲ ਦੇ ਨੇਤਾਵਾਂ ਦੇ 721 ਫੇਸਬੁੱਕ ਪੇਜਾਂ ਦਾ ਅਧਿਐਨ ਕੀਤਾ ਹੈ। ਖੋਜ 'ਚ ਪਤਾ ਚੱਲਿਆ ਹੈ ਕਿ ਸਿਰਫ ਮਾਰਚ 'ਚ ਪੇਜ ਲਾਈਕਸ 'ਚ 3.7ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਜੋ ਕਿ ਪਿਛਲੇ 12 ਮਹੀਨਿਆਂ ਦੇ ਮੁਕਾਬਲੇ ਅੱਧਾ ਹੈ। ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਕੋਂਤੇ ਅਤੇ ਆਸਟ੍ਰੀਆ, ਏਸਟੋਨੀਆ ਅਤੇ ਇਟਲੀ ਦੀਆਂ ਸਰਕਾਰਾਂ ਦੇ ਫੇਸਬੁੱਕ ਪੇਜ ਨੂੰ ਦੋਗੁਣਾ ਲਾਈਕਸ ਅਤੇ ਫਾਲੋਅਰਸ ਮਿਲੇ ਹਨ।
ਇਸ ਮਿਆਦ 'ਚ ਪੀ.ਐੱਮ. ਮੋਦੀ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫੀ ਫਾਇਦਾ ਮਿਲਿਆ ਹੈ। ਪੀ.ਐੱਮ. ਮੋਦੀ ਨੇ ਨਿੱਜੀ ਫੇਸਬੁੱਕ 'ਤੇ ਲਾਈਕਸ ਦੀ ਗਿਣਤੀ 44.7 ਮਿਲੀਅਨ ਭਾਵ 4.47 ਕਰੋੜ ਹੋ ਗਈ ਹੈ ਜਦਕਿ ਆਧਿਕਾਰਿਤ ਪ੍ਰਧਾਨ ਮੰਤਰੀ 'ਤੇ 13.7 ਮਿਲੀਅਨ ਭਾਵ 1.37 ਕਰੋੜ ਲਾਈਕਸ ਹਨ। 4.47 ਕਰੋੜ ਲਾਈਕਸ ਨਾਲ ਪੀ.ਐੱਮ. ਮੋਦੀ ਫੇਸਬੁੱਕ 'ਤੇ ਦੁਨੀਆ ਦੇ ਸਭ ਤੋਂ ਲੋਕਪ੍ਰਸਿੱਧ ਨੇਤਾ ਬਣ ਗਏ ਹਨ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2.6 ਕਰੋੜ ਲਾਈਕਸ ਨਾਲ ਦੂਜੇ ਨੰਬਰ 'ਤੇ ਹੈ।