ਅੰਮ੍ਰਿਤਸਰ ''ਚ ਠੰਡ ਦੌਰਾਨ ਬਣੇ ਸ਼ਿਮਲਾ ਵਰਗੇ ਹਾਲਾਤ, ਰੇਲ ਗੱਡੀਆਂ ਦੀ ਰਫ਼ਤਾਰ ’ਤੇ ਲੱਗੀ ਬ੍ਰੇਕ, ਵਿਜ਼ੀਬਿਲਟੀ ਜ਼ੀਰੋ
Thursday, Jan 15, 2026 - 12:05 PM (IST)
ਅੰਮ੍ਰਿਤਸਰ(ਰਮਨ)- ਇਸ ਵਾਰ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਮਹਾਨਗਰ ਪੂਰੀ ਤਰ੍ਹਾਂ ਠੰਡਾ ਰਿਹਾ। ਬੁੱਧਵਾਰ ਸਵੇਰੇ ਸੰਘਣੀ ਧੁੰਦ ਅਤੇ ਤੇਜ਼ ਬਰਫ਼ੀਲੀਆਂ ਹਵਾਵਾਂ ਕਾਰਨ ਹਰ ਕਿਸੇ ਦੇ ਹੱਥ-ਪੈਰ ਠਰ੍ਹੇ ਰਹੇ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਸਮੇਤ ਪਿੰਡਾਂ-ਕਸਬਿਆਂ ’ਚ ਸੰਘਣੀ ਧੁੰਦ ਪਈ, ਜਿਸ ਨਾਲ ਵਿਜ਼ੀਬਿਲਟੀ ਕਾਫ਼ੀ ਘੱਟ ਰਹੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਲੋਹੜੀ ਤੋਂ ਅਗਲੇ ਦਿਨ ਮਹਾਨਗਰ ’ਚ ਦਿਨ ਭਰ ਸ਼ਿਮਲਾ ਵਰਗੀ ਠੰਡ ਦਾ ਅਹਿਸਾਸ ਹੁੰਦਾ ਰਿਹਾ। ਦੁਪਹਿਰ ਸਮੇਂ ਆਸਮਾਨ ’ਚ ਹਲਕੇ ਬੱਦਲ ਛਾਏ ਰਹੇ ਅਤੇ ਸੁਨਹਿਰੀ ਧੁੱਪ ਨਿਕਲਣ ਦੇ ਬਾਵਜੂਦ ਬਰਫ਼ੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਸਰਦੀ ਤੋਂ ਰਾਹਤ ਨਹੀਂ ਮਿਲੀ। ਹੱਡ ਕੰਬਾਅ ਦੇਣ ਵਾਲੀ ਸਰਦੀ ਤੋਂ ਬਚਣ ਲਈ ਸੜਕਾਂ ’ਤੇ ਨਿਕਲੇ ਲੋਕ ਗਰਮ ਕੱਪੜਿਆਂ ’ਚ ਪੂਰੀ ਤਰ੍ਹਾਂ ਲਿਪਟੇ ਨਜ਼ਰ ਆਏ। ਜ਼ਿਆਦਾਤਰ ਲੋਕ ਦਿਨ ਵੇਲੇ ਵੀ ਅੱਗ ਬਾਲ ਕੇ ਸੇਕਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪੇਸ਼ੀ 'ਤੇ ਆਏ ਕੈਦੀਆਂ ਨੇ ਬੰਨ੍ਹ'ਤਾ ਪੁਲਸ ਅਧਿਕਾਰੀ, ਫਿਲਮੀ ਅੰਦਾਜ਼ 'ਚ ਸਰਕਾਰੀ ਗੱਡੀ ਲੈ ਕੇ ਹੋਏ ਫਰਾਰ (ਵੀਡੀਓ)
ਮੁੱਖ ਸੜਕਾਂ ਅਤੇ ਰਾਜਮਾਰਗਾਂ ’ਤੇ ਵਾਹਨਾਂ ਦੀ ਗਤੀ ਘਟੀ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਸ ਨੇ ਡਰਾਈਵਰਾਂ ਨੂੰ ਸਾਵਧਾਨੀ ਵਰਤਣ, ਗੱਡੀ ਹੌਲੀ ਚਲਾਉਣ ਅਤੇ ‘ਫ਼ੋਗ ਲਾਈਟਾਂ’ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਪਹੀਆ ਵਾਹਨਾਂ ਨੂੰ ਹਾਈਵੇਅ 'ਤੇ ਚੜ੍ਹਣਾ ਮਨ੍ਹਾ! ਜਾਣੋ ਪੁਲਸ ਦਾ ਵੱਡਾ ਫ਼ੈਸਲਾ
ਸੰਘਣੀ ਧੁੰਦ ਨੇ ਪ੍ਰਭਾਵਿਤ ਕੀਤੀ ਰੇਲ ਆਵਾਜਾਈ
ਦੂਜੇ ਪਾਸੇ ਧੁੰਦ ਦਾ ਅਸਰ ਰੇਲ ਆਵਾਜਾਈ ’ਤੇ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਯਾਤਰੀ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਪੱਛੜ ਕੇ ਚੱਲ ਰਹੀਆਂ ਹਨ, ਜਿਸ ਕਾਰਨ ਮੁਸਾਫ਼ਰਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਘੰਟਿਆਂ ਬੱਧੀ ਇੰਤਜ਼ਾਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਟੇਸ਼ਨ ’ਤੇ ਆਉਣ ਤੋਂ ਪਹਿਲਾਂ ਰੇਲ ਗੱਡੀਆਂ ਦੀ ਸਮਾਂ-ਸਾਰਣੀ ਦੀ ਜਾਂਚ ਜ਼ਰੂਰ ਕਰ ਲੈਣ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਵੀ ਧੁੰਦ ਅਤੇ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
